ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਰਸੰਚਾਰ ਵਿਭਾਗ ਨੇ ਸੂਬਾ ਸਰਕਾਰ ਨੂੰ ਕਿਹਾ BSNL MTNL ਦੀ ਬਿਜਲੀ ਨਾ ਕੱਟੇ

ਦੂਰਸੰਚਾਰ ਵਿਭਾਗ ਨੇ ਸੂਬਾ ਸਰਕਾਰ ਨੂੰ ਕਿਹਾ BSNL MTNL ਦੀ ਬਿਜਲੀ ਨਾ ਕੱਟੇ

ਦੂਰਸੰਚਾਰ ਵਿਭਾਗ ਨੇ ਸੂਬਾ ਸਰਕਾਰਾਂ ਨੂੰ ਰਹਿੰਦੇ ਬਕਾਏ ਕਾਰਨ ਜਨਤਕ ਖੇਤਰ ਦੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਦਿੱਤੀ ਜਾ ਰਹੀ ਬਿਜਲੀ ਨਾ ਕੱਟਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਕਿਹਾ ਕਿ ਦੋਵੇਂ ਕੰਪਨੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਮ ਚੋਣਾਂ ਲਈ ਮਹੱਤਵਪੂਰਣ ਸਵੇਵਾਂ ਦੇ ਰਹੀਆਂ ਹਨ, ਅਜਿਹੇ ਵਿਚ ਬਕਾਏ ਕਾਰਨ ਬਿਜਲੀ ਕੁਨੈਸ਼ਕਨ ਨਾ ਕੱਟੇ ਜਾਣ। ਸੂਤਰਾਂ ਨੇ ਕਿਹਾ ਕਿ ਬੀਐਸਐਨਐਲ ਪਹਿਲਾਂ ਹੀ ਬਿਜਲੀ ਮਦ ਵਿਚ ਬਕਾਇਆ 90 ਫੀਸਦੀ ਭੁਗਤਾਨ ਕਰ ਚੁੱਕੀ ਹੈ ਅਤੇ ਬਾਕੀ ਅਗਲੇ 15 ਤੋਂ 20 ਦਿਨਾਂ ਵਿਚ ਪੂਰਾ ਕਰਨ ਦੀ ਉਮੀਦ ਕਰ ਰਹੀ ਹੈ।

 

ਇਕ ਅਧਿਕਾਰੀ ਨੇ ਪੀਟੀਆਈ ਭਾਸ਼ਾ ਨੂੰ ਕਿਹਾ ਕਿ ਦੂਰਸੰਚਾਰ ਵਿਭਾਗ ਵੱਲੋਂ ਇਕ ਪੱਤਰ ਸੂਬੇ ਦੇ ਮੁੱਖ ਸਕੱਤਰਾਂ ਨੂੰ ਭੇਜਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਐਮਟੀਐਨਐਲ ਅਤੇ ਬੀਐਸਐਨਐਲ ਨੁੰ ਮਿਲਣ ਵਾਲੀ ਬਿਜਲੀ ਨਾ ਕੱਟਣ ਦੀ ਅਪੀਲ ਕੀਤੀ ਗਈ ਹੈ। ਇਸਦਾ ਕਾਰਨ ਕੰਪਨੀਆਂ ਚੋਣਾਂ ਦਾ ਪ੍ਰਬੰਧ ਕਰਨ ਲਈ ਸੂਬਾ ਮਸ਼ੀਨਰੀ ਨੂੰ ਮਹੱਤਵਪੂਣ ਸੇਵਾ ਉਪਲੱਬਧ ਕਰਵਾ ਰਹੀਆਂ ਹਨ।

 

ਇਸ ਸਬੰਧੀ ਸੰਪਰਕ ਕਰਨ ਉਤੇ ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਬਿਜਲੀ ਕੁਨੈਕਸ਼ਨ ਮਦ ਵਿਚ ਕੁਲ ਬਕਾਏ ਵਿਚੋਂ 90 ਫੀਸਦੀ ਭੁਗਤਾਨ ਕਰ ਦਿੱਤਾ ਹੈ।  ਹੁਣ ਕਰੀਬ 250 ਕਰੋੜ ਰੁਪਏ ਬਾਕੀ ਰਹਿੰਦੇ ਹਨ। ਇਸ ਤੋਂ ਅਗਲੇ 15 ਤੋਂ 20 ਦਿਨਾਂ ਵਿਚ ਭਰ ਦਿੱਤਾ ਜਾਵੇਗਾ। ਕੁਝ ਥਾਵਾਂ ਉਤੇ ਬਿਜਲੀ ਕੱਟੀ ਗਈ ਸੀ, ਪ੍ਰੰਤੂ ਉਸ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਐਮਟੀਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ ਕੀ ਪੇ ਪੁਰਵਾਰ ਨੇ ਕਿਹਾ ਕਿ ਐਮਟੀਐਨਐਲ ਉਪਰ ਕੋਈ ਬਿਜਲੀ ਬਿਲ ਬਕਾਇਆ ਨਹੀਂ ਹੈ। ਫਰਵਰੀ ਅੰਤ ਤੱਕ ਦੇ ਸਾਰੇ ਭੁਗਤਾਨ ਕੀਤੇ ਜਾ ਚੁੱਕੇ ਹਨ।

 

ਬੀਐਸਐਨਐਲ ਅਤੇ ਐਮਟੀਐਨਐਲ ਦੋਵੇਂ ਆਪਣੇ ਕਰਮਚਾਰੀਆਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਦੇ ਸਕੇ ਸਨ। ਸਰਕਾਰ ਨੇ ਫਰਵਰੀ ਮਹੀਨੇ ਦੀ ਤਨਖਾਹ ਭੁਗਤਾਨ ਲਈ ਨਗਦੀ ਸੰਕਟ ਦਾ ਸਾਹਮਣਾ ਕਰ ਰਹੀ ਐਮਟੀਐਨਐਲ ਨੂੰ 171 ਕਰੋੜ ਰੁਪਏ ਦਾ ਲੰਬਿਤ ਬਕਾਇਆ ਜਾਰੀ ਕੀਤਾ, ਜਦੋਂ ਕਿ ਬੀਐਸਐਨਐਲ ਨੇ ਅੰਤਰਿਕ ਸੰਸਾਧਨਾਂ ਨਾਲ ਕਰੀਬ 850 ਕਰੋੜ ਰੁਪਏ ਬਕਾਏ ਵੇਤਨ ਦਾ ਭੁਗਤਾਨ ਕੀਤਾ। ਦੂਰਸੰਚਾਰ ਖੇਤਰ ਵਿਚ ਸਖਤ ਮੁਕਾਬਲੇ ਵਿਚ ਜਨਤਕ ਖੇਤਰ ਦੀਆਂ ਦੋਵੇਂ ਕੰਪਨੀਆਂ ਨੇ ਸਰਕਾਰ ਤੋਂ ਵਿੱਤੀ ਮਦਦ ਨੂੰ ਲੈ ਕੇ ਸੰਪਰਕ ਕੀਤਾ ਹੈ, ਪ੍ਰੰਤੂ ਕੇਂਦਰ ਨੇ ਇਸ ਬਾਰੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DoT asks state governments not to disconnect BSNL MTNL electricity connections