ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲਾਇੰਸ ਦੇ ਰਾਈਟਸ ਮੁੱਦੇ ਨੂੰ ਨਿਵੇਸ਼ਕਾਂ ਨਾਲੋ ਨਾਲ ਚੁੱਕਿਆ, ਪਹਿਲੇ ਹੀ ਦਿਨ 40 ਫੀਸਦ ਵਾਧਾ

ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਰਾਈਟਸ ਇਸ਼ੂ (ਮੁੱਦੇ) ਨੇ ਬੁੱਧਵਾਰ ਨੂੰ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਰਾਈਟਸ ਇੰਟਾਈਟਲਮੈਂਟ (ਆਰਈ) ਪਲੇਟਫਾਰਮ 'ਤੇ ਇਕ ਧਮਾਕੇਦਾਰ ਐਂਟਰੀ ਕੀਤੀ ਤੇ ਪਹਿਲੇ ਹੀ ਦਿਨ 40% ੳਪਰ ਬੰਦ ਹੋ ਗਿਆ। ਰਾਈਟਸ ਇਸ਼ੂ ਅੱਜ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦੇ ਪਹਿਲੇ ਦਿਨ ਕਾਰੋਬਾਰ ਦੇ ਪਹਿਲੇ ਦਿਨ 39.53% ਦੀ ਤੇਜ਼ੀ ਨਾਲ 212 ਰੁਪਏ 'ਤੇ ਬੰਦ ਹੋਇਆ।

 

ਕਾਰੋਬਾਰ ਦੀ ਸ਼ੁਰੂਆਤ 'ਤੇ ਇਹ 158.05 ਰੁਪਏ' ਤੇ ਖੁੱਲ੍ਹਿਆ ਅਤੇ ਇਸ ਤੋਂ ਬਾਅਦ ਵਾਪਸ ਨਹੀਂ ਆਇਆ ਤੇ ਨਿਵੇਸ਼ਕਾਂ ਨੇ ਇਸ ਨੂੰ ਨਾਲੋ ਨਾਲ ਚੁੱਕ ਲਿਆ ਤੇ 212 ਰੁਪਏ 'ਤੇ ਬੰਦ ਹੋਇਆ।

 

ਰਿਲਾਇੰਸ ਲਈ ਆਰਈ ਦੀ ਮੰਗ ਇੰਨੀ ਜ਼ਿਆਦਾ ਸੀ ਕਿ ਕਾਰੋਬਾਰ ਦੇ ਦੌਰਾਨ ਇਸਦੀ ਉੱਚ ਮੰਗ ਕਾਫੀ ਵੱਧ ਰਹੀ। ਰਿਲਾਇੰਸ ਚ ਅੱਜ 2.91 ਕਰੋੜ ਆਰਈ ਸ਼ੇਅਰਾਂ ਦਾ ਕਾਰੋਬਾਰ ਹੋਇਆ। ਇਸ ਦੇ ਨਾਲ ਹੀ ਰਿਲਾਇੰਸ ਦੇ ਸਿਰਫ 2.55 ਕਰੋੜ ਸ਼ੇਅਰਾਂ ਚ ਹੀ ਕਾਰੋਬਾਰ ਹੋਇਆ।

 

ਹੁਣ ਤੱਕ ਉਹ ਹਿੱਸੇਦਾਰ ਜਿਹੜੇ ਰਾਈਟਸ ਇਸ਼ੂ ਲਈ ਅਰਜ਼ੀ ਨਹੀਂ ਦਿੰਦੇ ਸਨ ਉਹਨਾਂ ਦੀਆਂ ਆਰਈ ਖਤਮ ਹੋ ਜਾਂਦੀਆਂ ਸਨ ਜਾਂ ਕਿਸੇ ਹੋਰ ਨੂੰ ਮੁਫਤ ਵਿੱਚ ਤਬਦੀਲ ਕਰਨਾ ਹੁੰਦਾ ਸੀ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਟਾਕ ਐਕਸਚੇਂਜ ਤੇ ਆਰਈ ਵਪਾਰ ਸ਼ੁਰੂ ਹੋਇਆ। ਇਸਦੀ ਰਿਲਾਇੰਸ ਦੇ ਆਰਈ ਨਾਲ ਹੋਈ ਹੈ। ਕਾਰੋਬਾਰ ਲਈ ਅੱਜ ਆਰਈ ਵਪਾਰਕ ਕੀਮਤ ਬੈਂਡ ਘੱਟ ਕੇ 91.15 ਰੁਪਏ ਅਤੇ ਵੱਧ ਕੇ 212.65 ਰੁਪਏ 'ਤੇ ਸੀ।

 

ਰਿਲਾਇੰਸ ਦੇ ਰਾਈਟਸ ਇਸ਼ੂ 'ਤੇ ਸ਼ੇਅਰ ਲੈਣ ਲਈ ਆਰਈ ਖਰੀਦਣ ਦੀ ਆਖਰੀ ਤਰੀਕ 29 ਮਈ ਹੈ। ਆਰਈ ਨੂੰ 2 ਜੂਨ ਤੱਕ ਨਿਵੇਸ਼ਕ ਦੇ ਖਾਤੇ ਵਿੱਚ ਜਮ੍ਹਾ ਕਰ ਦਿੱਤਾ ਜਾਵੇਗਾ ਅਤੇ ਉਹ ਪਹਿਲੀ ਕਿਸ਼ਤ 3 ਜੂਨ ਤੱਕ ਅਦਾ ਕਰ ਸਕਦੇ ਹਨ। ਸੇਬੀ ਦੇ ਨਿਯਮਾਂ ਅਨੁਸਾਰ ਰਾਈਟਸ ਇਸ਼ੂ ਦੇ ਆਖਰੀ ਦਿਨ ਤੋਂ 4 ਦਿਨ ਪਹਿਲਾਂ ਆਰਈ ਵਪਾਰ ਬੰਦ ਹੋ ਜਾਂਦਾ ਹੈ। ਇੰਨਾਂ ਸਟਾਕਾਂ ਚ ਅੰਤਰਰਾਸ਼ਟਰੀ ਵਪਾਰ ਨਹੀਂ ਕੀਤਾ ਜਾ ਸਕਦਾ। ਇਸ ਚ ਸਿਰਫ ਆਰਈ ਦੀ ਸਪੁਰਦਗੀ ਮਿਲਣ 'ਤੇ ਹੀ ਕੀਤਾ ਜਾ ਸਕਦਾ ਹੈ।

 

ਰਿਲਾਇੰਸ ਦੇ ਰਾਈਟਸ ਇਸ਼ੂ ਦੀ ਕੀਮਤ 1257 ਰੁਪਏ ਪ੍ਰਤੀ ਸ਼ੇਅਰ ਹੈ। ਇਸ ਦੇ ਲਈ 25 ਫੀਸਦ ਦੀ ਪਹਿਲੀ ਕਿਸ਼ਤ (314.25 ਰੁਪਏ) 3 ਜੂਨ ਨੂੰ ਨਿਵੇਸ਼ਕਾਂ ਵਲੋਂ ਦਿੱਤੀ ਜਾਣੀ ਹੈ। ਇਸ ਤੋਂ ਬਾਅਦ ਨਿਵੇਸ਼ਕ ਮਈ 2021 ਚ 314.25 ਰੁਪਏ ਦੀ ਅਗਲੀ ਕਿਸ਼ਤ ਅਦਾ ਕਰਨਗੇ ਤੇ ਬਾਕੀ 50% (628.50 ਰੁਪਏ) ਨਵੰਬਰ 2021 ਤਕ ਅਦਾ ਕਰਨੀ ਪੈਣੀ ਹੈ।

 

ਆਰਈ ਸ਼ੇਅਰ ਦੀ ਕੀਮਤ (19 ਮਈ ਦੀ ਬੰਦ ਕੀਮਤ 1480.90 ਰੁਪਏ) ਅਤੇ ਰਾਈਟਸ ਇਸ਼ੂ 1257 ਰੁਪਏ ਦਾ ਅੰਤਰ ਹੈ। ਅੱਜ ਐਨਐਸਈ ਵਿੱਚ ਰਿਲਾਇੰਸ ਦੇ ਸ਼ੇਅਰਾਂ ਦੀ ਬੰਦ ਹੋਈ ਕੀਮਤ 1433.70 ਰੁਪਏ ਸੀ ਜੋ ਕੱਲ੍ਹ ਤੋਂ 24.80 ਰੁਪਏ 1.76 ਪ੍ਰਤੀਸ਼ਤ ਉਪਰ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dream Debut RIL Rights Entitlement price jumps 40 pc closes at Rs 212 on NSE