ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਰਟਫੋਨ, ਟੀਵੀ ਦੀ ਹੋਮ ਡਿਲਿਵਰੀ ਕੱਲ੍ਹ ਤੋਂ ਹੋਵੇਗੀ ਸ਼ੁਰੂ, ਇਹ ਸ਼ਰਤ ਹੋਵੇਗੀ ਲਾਗੂ

ਕੋਰੋਨਾ ਵਾਇਰਸ ਕਾਰਨ ਮਾਰਚ ਦੇ ਅਖ਼ੀਰਲੇ ਦਿਨਾਂ ਤੋਂ ਲਾਗੂ ਲੌਕਡਾਊਨ ਕਾਰਨ ਸਰਕਾਰ ਨੇ ਦੇਸ਼ ਵਿੱਚ ਗ਼ੈਰ-ਜ਼ਰੂਰੀ ਚੀਜ਼ਾਂ ਨੂੰ ਛੱਡ ਕੇ ਸਾਰੇ ਉਤਪਾਦਾਂ ਦੀ ਆਨਲਾਈਨ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਮਿਆਦ ਦੌਰਾਨ, ਸਿਰਫ਼ ਦਵਾਈਆਂ, ਭੋਜਨ, ਰੋਜ਼ਾਨਾ ਦੀਆਂ ਚੀਜ਼ਾਂ ਆਦਿ ਦੀ ਆਨਲਾਈਨ ਡਿਲਿਵਰੀ ਦੀ ਆਗਿਆ ਸੀ। ਪਰ ਹਾਲ ਹੀ ਵਿੱਚ, ਸਰਕਾਰ ਨੇ ਇਸ ਰੋਕ ਨੂੰ ਗ੍ਰੀਨ ਅਤੇ ਆਰੇਂਜ ਜ਼ੋਨ ਤੋਂ ਹਟਾ ਲਿਆ ਹੈ।

 

ਜੇ ਤੁਸੀਂ ਸਮਾਰਟਫ਼ੋਨ, ਟੀਵੀ, ਫਰਿੱਜ਼ ਆਦਿ ਖ਼ਰੀਦਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਤੁਸੀਂ ਹੁਣ ਸੋਮਵਾਰ ਤੋਂ ਇਸ ਨੂੰ ਖ਼ਰੀਦ ਸਕਦੇ ਹੋ। 4 ਮਈ ਤੋਂ ਸ਼ੁਰੂ ਹੋਣ ਵਾਲੇ ਤੀਜੇ ਗੇੜ ਵਿੱਚ ਗ਼ੈਰ-ਜ਼ਰੂਰੀ ਉਤਪਾਦਾਂ ਦੀ ਆਨਲਾਈਨ ਡਿਲਿਵਰੀ ਨੂੰ ਵੀ ਆਗਿਆ ਦਿੱਤੀ ਗਈ ਹੈ। ਇਸ ਦਾ ਅਰਥ ਇਹ ਹੈ ਕਿ ਜੇ ਤੁਹਾਨੂੰ ਸਮਾਰਟਫੋਨ, ਟੀਵੀ, ਫਰਿੱਜ ਆਦਿ ਮੰਗਵਾਉਣਾ ਹੈ, ਤਾਂ ਤੁਸੀਂ ਆਰਡਰ ਕਰ ਸਕਦੇ ਹੋ।

 

ਆਨਲਾਈਨ ਆਰਡਰ ਦੀ ਇਹ ਛੂਟ ਸਿਰਫ ਹਰੇ ਅਤੇ ਸੰਤਰੀ ਜ਼ੋਨ ਵਿਚਲੇ ਗਾਹਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਰੈਡ ਜ਼ੋਨ ਵਿੱਚ ਰਹਿਣ ਵਾਲਿਆਂ ਨੂੰ ਕੋਈ ਛੋਟ ਨਹੀਂ ਮਿਲੇਗੀ। ਉਨ੍ਹਾਂ ਨੂੰ ਸਿਰਫ਼ ਜ਼ਰੂਰੀ ਸੇਵਾਵਾਂ ਦਾ ਲਾਭ ਮਿਲੇਗਾ।

 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਤਾਲਾਬੰਦੀ ਨੂੰ 4 ਮਈ ਤੋਂ ਦੋ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਮਿਆਦ ਦੌਰਾਨ ਲੋਕਾਂ ਨੂੰ ਜ਼ੋਨ ਅਨੁਸਾਰ ਛੋਟ ਦਿੱਤੀ ਜਾਂਦੀ ਹੈ। ਗ੍ਰੀਨ ਜ਼ੋਨ ਇਕ ਅਜਿਹਾ ਖੇਤਰ ਹੋਵੇਗਾ ਜਿੱਥੇ ਪਿਛਲੇ 21 ਦਿਨਾਂ ਤੋਂ ਕੋਰੋਨਾ ਦੇ ਪਾਜ਼ਿਟਿਵ ਮਰੀਜ਼ ਸਾਹਮਣੇ ਨਹੀਂ ਆਏ ਹੋਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:During Lockdown 3: People can buy Smartphones TV and other things in Green and Orange Zone but Cant in Red Zone