ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਕਾਨ ਤੇ ਦੁਕਾਨ ਮਾਲਕਾਂ ਲਈ ਆਏ ਸਸਤੇ ਬੀਮਾ ਪਲੈਨ

ਮਕਾਨ ਤੇ ਦੁਕਾਨ ਮਾਲਕਾਂ ਲਈ ਆਏ ਸਸਤੇ ਬੀਮਾ ਪਲੈਨ

ਅਸੀਂ ਜੇ ਮਕਾਨ, ਦੁਕਾਨ ਜਾਂ ਜਾਇਦਾਦ ਦਾ ਬੀਮਾ ਕਰਵਾਉਣਾ ਹੁੰਦਾ ਹੈ, ਤਾਂ ਜ਼ਿਆਦਾਤਰ ਕੰਪਨੀਆਂ ਕੁਝ ਨਿਰਧਾਰਤ ਪਲੈਨ ਪੇਸ਼ ਕਰਦੀਆਂ ਹਨ। ਉਨ੍ਹਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਪੈਂਦਾ ਹੈ ਪਰ ਬੀਮਾ ਰੈਗੂਲੇਟਰੀ ਅਥਾਰਟੀ (IRDA) ਹੁਣ ਇਹ ਪ੍ਰਣਾਲੀ ਬਦਲਣ ਵਾਲੀ ਹੈ। ਆਉਣ ਵਾਲੇ ਸਮੇਂ ’ਚ ਬੀਮਾ ਕੰਪਨੀਆਂ ਦੇ ਹਿਸਾਬ ਨਾਲ ਨਹੀਂ, ਸਗੋਂ ਬੀਮਾ–ਧਾਰਕਾਂ ਦੇ ਹਿਸਾਬ ਨਾਲ ਬਣਾਏ ਜਾਣਗੇ।

 

 

IRDA ਦਾ ਇੱਕ ਪੈਨਲ ਮਕਾਨ ਮਾਲਕਾਂ ਤੇ ਦੁਕਾਨਦਾਰਾਂ ਲਈ ਅਜਿਹੇ ਹੀ ਸਸਤੇ ਬੀਮਾ ਪਲੈਨ ਕਰਨ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਦਾ ਬੀਮਾ ਕਵਰ ਖ਼ੁਦ ਉਹ ਚੁਣ ਸਕਣਗੇ ਅਤੇ ਘੱਟ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।

 

 

IRDA ਖ਼ਾਸ ਤੌਰ ’ਤੇ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਸੂਬਿਆਂ ਦੇ ਘਰਾਂ ਦੇ ਮਾਲਕਾਂ ਤੇ ਛੋਟੇ ਕਾਰੋਬਾਰੀਆਂ ਲਈ ਵਧੀਆ ਬੀਮਾ ਕਵਰ ਲਿਆਵੇਗਾ। ਉਨ੍ਹਾਂ ਨੂੰ ਆਸਾਨ, ਕਿਫ਼ਾਇਤੀ ਬੀਮਾ ਕਵਰ ਦਿੱਤਾ ਜਾਵੇਗਾ। ਛੋਟੇ ਤੇ ਵੱਡੇ ਦੁਕਾਨਦਾਰਾਂ ਲਈ 50 ਲੱਖ ਰੁਪਏ ਤੋਂ 50 ਕਰੋੜ ਰੁਪਏ ਤੱਕ ਦੇ ਬੀਮੇ ਦਾ ਪ੍ਰਸਤਾਵ ਹੈ; ਤਾਂ ਜੋ ਤੂਫ਼ਾਨ, ਭੂਚਾਲ ਜਾਂ ਕਿਸੇ ਹੋਰ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਆਸਾਨੀ ਨਾਲ ਹੋ ਸਕੇ।

 

 

ਇਸ ਵਿੱਚ ਗਾਹਕ ਖ਼ੁਦ ਤੈਅ ਕਰਨਗੇ ਕਿ ਉਨ੍ਹਾਂ ਨੂੰ ਕਿੰਨੀ ਰਕਮ ਦਾ ਬੀਮਾ ਚਾਹੀਦਾ ਹੈ ਤੇ ਪ੍ਰੀਮੀਅਮ ਵੀ ਉਸੇ ਹਿਸਾਬ ਨਾਲ ਘੱਟ ਹੋਵੇਗਾ।

 

 

IRDA ਪੈਨਲ ਨੇ ਕਿਹਾ ਕਿ ਸਾਰੇ ਲੋਕ ਘਰ ਖ਼ਰੀਦਣ ਦੇ ਨਾਲ ਉਸ ਦੇ ਬੀਮੇ ਬਾਰੇ ਸੋਚਦੇ ਪਰ ਕੰਪਨੀਆਂ ਦੇ ਪਲੈਨ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਬੀਮਾ ਕਵਰ ਕਾਫ਼ੀ ਜ਼ਿਆਦਾ ਹੁੰਦਾ ਹੈ। ਇਨ੍ਹਾਂ ਵਿੱਚ ਮਕਾਨ ਉਸਾਰੀ ਦੀ ਸਹੀ ਲਾਗਤ ਦਾ ਧਿਆਨ ਨਹੀਂ ਰੱਖਿਆ ਜਾਂਦਾ। ਇਸੇ ਲਈ ਬਹੁਤੇ ਲੋਕ ਮਕਾਨਾਂ ਦਾ ਬੀਮਾ ਕਰਵਾਉਣ ਤੋਂ ਥੋੜ੍ਹਾ ਝਿਜਕਦੇ ਹਨ। ਇਸੇ ਲਈ ਇਸ ਨੂੰ ਵੀ ਤਰਕਪੂਰਨ ਬਣਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Economic Insurance Plans for Home and Shop owners