ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਸਰਵੇ 2019 : ਪਿਛਲੇ ਪੰਜ ਸਾਲ ’ਚ ਘਟੀ ਮਹਿੰਗਾਈ

ਆਰਥਿਕ ਸਰਵੇ 2019 : ਪਿਛਲੇ ਪੰਜ ਸਾਲ ’ਚ ਘਟੀ ਮਹਿੰਗਾਈ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਅਰਥਿਕ ਸਰਵੇਖਣ ਪੇਸ਼ ਕਰ ਦਿੱਤਾ ਹੈ। ਸਰਵੇ ਪੇਸ਼ ਹੋਣ ਬਾਅਦ ਡਾ. ਕ੍ਰਿਸ਼ਨਾਮੂਰਤੀ ਸੁਬਰਮਣੀਅਮ ਨੇ ਆਪਣੀ ਟੀਮ ਨਾਲ ਪ੍ਰੈਸ ਨੂੰ ਸੰਬੋਧਨ ਕੀਤਾ।  ਖਪਤਕਾਰ ਮੂਲ ਸੂਚਕ ਅੰਕ ਆਧਾਰਿਤ ਮੁਦਰਾ ਸਫੀਤੀ ਵਿਚ ਪਿਛਲੇ ਪੰਜ ਸਾਲ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਸੰਸਦ ਵਿਚ ਵੀਰਵਾਰ ਨੂੰ ਪੇਸ਼ 2018–19 ਦੀ ਆਰਥਿਕ ਸਮੀਖਿਆ ਵਿਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲ ਦੌਰਾਨ ਅਰਥ ਵਿਵਸਥਾ ਨਾਲ ਸਬੰਧਤ ਵਧ ਅਤੇ ਤਬਦੀਲੀਯੋਗ ਨੋਟ ਪਸਾਰੇ ਦੀ ਦਰ ਦੀ ਥਾਂ ਮੁਕਾਬਲਤਨ ਵਧੇਰੇ ਸਥਿਰ ਅਤੇ ਘੱਟ ਨੋਟ ਪਸਾਰੇ ਦੀ ਦਰ ਵੱਲ ਰੁਚਿਤ ਹੋ ਗਈ ਹੈ।

 

ਸਮੀਖਿਆ ਕਹਿੰਦੀ ਹੈ ਕਿ ਵਿੱਤੀ ਸਾਲ 2018–19 ਵਿਚ ਖਪਤਕਾਰ ਮੂਲ ਸੂਚਕ ਅੰਕ ਆਧਾਰਤ ਮੁਦਰਾਸਫੀਦੀ 3.4 ਫੀਸਦੀ ਉਤੇ ਆ ਗਈ ਹੈ। ਸੀਪੀਆਈ ਆਧਾਰਿਤ  ਮੁਦਰਾਸਫੀਦੀ ਦਰ ਵਿੱਤ ਸਾਲ 2017–18 ਵਿਚ 3.6 ਫਸੀਦੀ, 2016–17 ਵਿਚ 4.5 ਫੀਸਦੀ, 2015–16 ਵਿਚ 4.9 ਫੀਸਦੀ ਅਤੇ 2014–15 ਵਿਚ 5.9 ਫੀਸਦੀ ਦੇ ਪੱਧਰ ਉਤੇ ਸੀ।

 

ਸਮੀਖਿਆ ਵਿਚ ਦੱਸਿਆ ਗਿਆ ਹੈ ਕਿ ਖਪਤਕਾਰ ਮੂਲ ਸੂਚਕ ਅੰਕ ਆਧਾਰਿਤ ਮੁਦਰਾਸਫੀਤੀ ਅਪ੍ਰੈਲ 2018 ਵਿਚ 4.6 ਫੀਸਦੀ ਸੀ, ਜੋ ਅਪ੍ਰੈਲ 2019 ਵਿਚ 2.9 ਫੀਸਦੀ ਉਤੇ ਆ ਗਈ ਹੈ।

ਆਰਥਿਕ ਸਮੀਖਿਆ ਅਨੁਸਾਰ ਸੀਐਫਪੀਆਈ ਉਤੇ ਆਧਾਰਿਤ ਖਾਦ ਮਹਿੰਗਾਈ ਦਰ ਵਿੱਤ ਸਾਲ 2018–19 ਦੌਰਾਨ ਘਟਕੇ 0.1 ਫੀਸਦੀ ਦੇ ਹੇਠਲੇ ਪੱਧਰ ਉਤੇ ਆ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Economic Survey 2019 inflation rate come down in last five year