ਅਗਲੀ ਕਹਾਣੀ

​​​​​​​ED ਨੇ ਤਾਇਲ ਗਰੁੱਪ ਦੀ 483 ਕਰੋੜ ਦੀ ਜਾਇਦਾਦ ਕੀਤੀ ਅਟੈਚ

​​​​​​​ED ਨੇ ਤਾਇਲ ਗਰੁੱਪ ਦੀ 483 ਕਰੋੜ ਦੀ ਜਾਇਦਾਦ ਕੀਤੀ ਅਟੈਚ

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਕਰੋੜਾਂ ਰੁਪਏ ਦੇ ਇੱਕ ਬੈਂਕ–ਕਰਜ਼ਾ ਘੁਟਾਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਕੋਲਕਾਤਾ ਦੇ ਇੱਕ ਵਪਾਰਕ ਸਮੂਹ ‘ਤਾਇਲ ਗਰੁੱਪ ਆਫ਼ ਕੰਪਨੀਜ਼’ ਦੀ 483 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਦਿੱਤੀ ਹੈ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਇਲ ਗਰੁੱਪ ਦੀ ਮੁੰਬਈ ਸਥਿਤ ਕੇਐੱਸਐੱਲ ਇੰਡਸਟ੍ਰੀਜ਼ ਦੀ ਅਚੱਲ ਸੰਪਤੀ ਅਸਥਾਈ ਤੌਰ ਉੱਤੇ ਅਟੈਚ ਕੀਤੀ ਗਈ ਹੈ।

 

 

ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਨਿਯਮ ਅਧੀਨ ਅਟੈਚ ਕੀਤੀਆਂ ਸੰਪਤੀਆਂ ਵਿੱਚ ਨਾਗਪੁਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਕੇਐੱਸਐੱਲ ਐਂਡ ਇੰਡਸਟ੍ਰੀਜ਼ ਦੇ ਮਾਲਕਾਨਾ ਹੱਕ ਵਾਲੀ 2,70,374 ਵਰਗ ਫ਼ੁੱਟ ਜਗ੍ਹਾ ਵੀ ਸ਼ਾਮਲ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਮੁਤਾਬਕ ਤਾਇਲ ਸਮੂਹ ਤੇ ਕੇਐੱਐੱਲ ਸਮੇਤ ਉਸ ਦੀਆਂ ਚਾਰ ਕੰਪਨੀਆਂ ਨੇ 2008 ਵਿੱਚ ਬੈਂਕ ਆਫ਼ ਇੰਡੀਆ ਤੇ ਆਂਧਰਾ ਬੈਂਕ ਤੋਂ ਲਗਪਗ 524 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

 

 

ਦੋਸ਼ ਹੈ ਕਿ ਤਾਇਲ ਸਮੂਹ ਦੇ ਪ੍ਰਮੋਟਰ ਪ੍ਰਵੀਨ ਕੁਮਾਰ ਤਾਇਲ ਨੇ ਇਸ ਪੈਸੇ ਨੂੰ ਜਾਅਲੀ ਕੰਪਨੀਆਂ ਰਾਹੀਂ ਇੱਧਰ–ੳੱਧਰ ਘੁਮਾ ਕੇ ਬਾਅਦ ਵਿੱਚ ਕਰਜ਼ਾ ਹੜੱਪ ਲਿਆ ਤੇ ਬੈਂਕਾਂ ਦਾ ਕਰਜ਼ਾ ਮੋੜਿਆ ਹੀ ਨਹੀਂ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਦਰਜ ਤਿੰਨ ਐੱਫ਼ਆਈਆਰਜ਼ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ।

 

 

ਤਾਇਲ ਸਮੂਹ ਵਿਰੁੱਧ ਇਹ ਪੀਐੱਮਐੱਲਏ ਅਧੀਨ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ ਵੀ ਸਮੂਹ ਖਿ਼ਲਾਫ਼ ਯੂਕੋ ਬੈਂਕ ਤੋਂ ਕਰਜ਼ਾ ਲੈ ਕੇ ਹੜੱਪਣ ਦੇ ਇੱਕ ਮਾਮਲੇ ਦੀ ਜਾਂਚ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED attaches Tayal Group s Rs 483 Crore property