ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਡੀ ਨੇ ਭਗੌੜੇ ਵਿਜੇ ਮਾਲਿਆ ਦੇ ਸ਼ੇਅਰ 1008 ਕਰੋੜ ਰੁਪਏ ’ਚ ਵੇਚੇ

ਯੂਬੀ ਲਿਮਟਿਡ ਚ ਵਿਜੇ ਮਾਲਿਆ (Vijay Mallya) ਦੇ ਸ਼ੇਅਰਾਂ ਦੀ ਹਿੱਸੇਦਾਰੀ ਦੀ ਪਹਿਲੀ ਵਿਕਰੀ ਨਾਲ 1,008 ਕਰੋੜ ਰੁਪਏ ਮਿਲੇ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਇਸਦੀ ਜਾਣਕਾਰੀ ਦਿੱਤੀ ਹੈ। ਬੈਂਕਾਂ ਤੋਂ ਲਗਭਗ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਸ਼ ਤੋਂ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸਾਲ 2016 ਤੋਂ ਲੰਡਨ ਚ ਰਹਿ ਰਹੇ ਹਨ।

 

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ਼ ਭਾਰਤ ਚ ਬੈਂਕਾਂ ਦੇ 9000 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਚੱਲ ਰਹੇ ਹਨ। ਉਹ ਭਾਰਤ ਦਾ ਭਗੌੜਾ ਐਲਾਨਿਆ ਜਾ ਚੁੱਕਾ ਹੈ। ਮਾਲਿਆ ਨੂੰ ਇੰਗਲੈਂਡ ਤੋਂ ਹਵਾਲਗੀ ਕਰਾ ਕੇ ਭਾਰਤ ਲਿਆਉਣ ਦੀਆਂ ਤਿਆਰੀਆ ਸਬੰਧੀ ਮਾਮਲੇ ਤੇ ਸੁਣਵਾਈ ਚੱਲ ਰਹੀ ਹੈ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੀ ਇਕ ਅਦਾਲਤ ਨੇ ਮਾਲਿਆ ਦੀ ਬੈਂਗਲੁਰੂ ਸਥਿਤ ਜਾਇਦਾਦ ਨੂੰ ਸੂਬੇ ਦੀ ਪੁਲਿਸ ਨੂੰ 10 ਜੁਲਾਈ ਤਕ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਸੇ ਦਿਨ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ। ਪੁਲਿਸ ਨੇ ਇਸ ਤੋਂ ਪਹਿਲਾਂ ਅਦਾਲਤ ਨੂੰ ਦਸਿਆ ਸੀ ਕਿ ਉਸਨੇ ਮਾਲਿਆ ਦੀ 159 ਜਾਇਦਾਦਾਂ ਦੀ ਪਛਾਣ ਕੀਤੀ ਹੈ ਜਦਕਿ ਕੁਰਕ ਕਰਨਾ ਹਾਲੇ ਬਾਕੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED sold Vijay mallya shares in UB limited in Rs 1008 crore