ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਕਿਨਾਵਾ ਨੇ ਇਲੈਕਟ੍ਰਿਕ ਸਕੂਟਰਾਂ ਦੀਆਂ ਕੀਮਤਾਂ 8600 ਰੁਪਏ ਘਟਾਈਆਂ

 

ਦੁਪਹਿਆ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਕਿਨਾਵਾ ਨੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ (ਈ- ਵਾਹਨ) ਉੱਤੇ ਮਾਲ ਅਤੇ ਸਰਵਿਸ ਟੈਕਸ (ਜੀਐਸਟੀ) ਵਿੱਚ ਕਟੌਤੀ ਦਾ ਫਾਇਦਾ ਆਪਣੇ ਗਾਹਕਾਂ ਨੂੰ ਦਿੱਤਾ ਹੈ। ਕੰਪਨੀ ਨੇ ਆਪਣੇ ਸਕੂਟਰਾਂ ਦੀਆਂ ਕੀਮਤਾਂ ਵਿੱਚ 8,600 ਰੁਪਏ ਤੱਕ ਦੀ ਕਟੌਤੀ ਕੀਤੀ ਹੈ।

 

ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਲੇਡ ਬੈਟਰੀ ਆਧਾਰਤ ਸਕੂਟਰਾਂ ਦੀਆਂ ਕੀਮਤਾਂ ਵਿੱਚ 2,500 ਤੋਂ 4,700 ਰੁਪਏ ਅਤੇ ਲਿਯਾਨ ਬੈਟਰੀ ਵਾਲੇ ਸਕੂਟਰਾਂ ਦੀ ਕੀਮਤ ਵਿੱਚ 3,400 ਰੁਪਏ ਤੋਂ 8,600 ਰੁਪਏ ਦੀ ਕਟੌਤੀ ਕੀਤੀ ਗਈ ਹੈ। 

 

ਸਰਕਾਰ ਨੇ ਈ-ਵਾਹਨ ਉੱਤੇ ਜੀਐਸਟੀ ਦੀਆਂ ਦਰਾਂ ਨੂੰ 12 ਪ੍ਰਤੀਸ਼ਤ ਤੋਂ ਘਟਾ ਕੇ ਪੰਜ ਪ੍ਰਤੀਸ਼ਤ ਕੀਤਾ ਹੈ। ਇਸ ਦੇ ਚੱਲਦਿਆਂ ਕੰਪਨੀ ਨੇ ਇਹ ਕਦਮ ਉਠਾਇਆ। ਮੌਜੂਦਾ ਸਮੇਂ ਵਿੱਚ ਓਕਿਨਾਵਾ ਦੇ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ 37,000 ਰੁਪਏ ਤੋਂ 1.08 ਲੱਖ ਰੁਪਏ ਵਿਚਕਾਰ ਹੈ।
 

ਓਕਿਨਾਵਾ ਆਟੋਟੈੱਕ ਦਾ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਕ ਜਤਿੰਦਰ ਸ਼ਰਮਾ ਨੇ ਕਿਹਾ ਕਿ ਵਾਹਨ ਉਦਯੋਗ ਨੂੰ ਕੇਂਦਰੀ ਬਜਟ ਤੋਂ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਹੈ ਅਤੇ ਜੀਐਸਟੀ ਦਰਾਂ ਵਿੱਚ ਕਟੌਤੀ ਦਾ ਫ਼ੈਸਲਾ ਹੋਰ ਵੀ ਜ਼ਿਆਦਾ ਸਵਾਗਤਯੋਗ ਕਦਮ ਹੈ।  ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਕਟੌਤੀ ਨਾਲ ਕੰਪਨੀਆਂ ਦੇ ਵਾਹਨ ਸ਼ਹਿਰੀ ਯਾਤਰੀਆਂ ਲਈ ਮਜ਼ਬੂਤ ਵਿਕਲਪ ਬਣਨਗੇ।  
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Electric scooter manufacutre Okinawa reduced price of Scooter