ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EMI ਭਰਨ ਵਾਲਿਆਂ ਲਈ ਖੁਸ਼ਖ਼ਬਰੀ, 3 ਮਹੀਨੇ ਦੀ ਹੋਰ ਮਿਲੀ ਮੋਹਲਤ

ਹੋਮ ਲੋਨ, ਨਿੱਜੀ ਲੋਨ, ਵਾਹਨ ਲੋਨ ਦੀ ਈਐਮਆਈ ਦਾ ਭੁਗਤਾਨ ਕਰਨ ਵਾਲਿਆਂ ਲਈ ਆਰਬੀਆਈ ਨੇ ਫਿਰ ਰਾਹਤ ਪ੍ਰਦਾਨ ਕੀਤੀ ਹੈ। ਹੁਣ ਤੁਸੀ ਜੂਨ, ਜੁਲਾਈ ਤੇ ਅਗਸਤ ਦੀ ਆਪਣੀ ਈਐਮਆਈ ਭਾਵੇਂ ਹੋਲਡ ਕਰ ਸਕਦੇ ਹੋ। ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵੱਧ ਰਹੇ ਲੌਕਡਾਊਨ ਕਾਰਨ ਮੋਰੇਟੋਰੀਅਮ ਅਤੇ ਦੂਜੀਆਂ ਛੋਟਾਂ ਨੂੰ ਤਿੰਨ ਮਹੀਨੇ ਲਈ ਵਧਾਇਆ ਜਾ ਰਿਹਾ ਹੈ। ਹੁਣ ਜੇ ਤੁਸੀ ਅਗਲੇ 3 ਮਹੀਨੇ ਤਕ ਆਪਣੇ ਲੋਨ ਦੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਤੁਹਾਡੇ 'ਤੇ ਦਬਾਅ ਨਹੀਂ ਪਾਵੇਗਾ।
 

ਦਰਅਸਲ, ਆਰਬੀਆਈ ਨੂੰ ਇਹ ਫ਼ੈਸਲਾ ਇਸ ਲਈ ਲੈਣਾ ਪਿਆ, ਕਿਉਂਕਿ ਲੌਕਡਾਊਨ ਦੇ ਜਾਰੀ ਰਹਿਣ ਕਾਰਨ ਲੋਕਾਂ ਦੀ ਆਮਦਨੀ ਦਾ ਫ਼ਲੋ ਸੁਚਾਰੂ ਨਹੀਂ ਹੋਇਆ ਹੈ। ਈਐਮਆਈ ਮੋਰੇਟੋਰੀਅਮ ਦੀ ਮੌਜੂਦਾ ਮਿਆਦ 31 ਮਈ ਤਕ ਖ਼ਤਮ ਹੋਣ ਤੋਂ ਬਾਅਦ ਲੋਕ ਅੱਜ ਦੇ ਹਾਲਾਤ 'ਚ ਆਪਣੇ ਕਰਜ਼ੇ ਨੂੰ ਵਾਪਸ ਕਰਨ 'ਚ ਸਮਰੱਥ ਨਹੀਂ ਹਨ। ਇਸ ਲਈ ਮੋਰੇਟੋਰੀਅਮ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣਾ ਪਿਆ ਹੈ। ਇਹ ਮੁਸ਼ਕਲ ਸਮੇਂ 'ਚ ਕਰਜ਼ਾ ਲੈਣ ਵਾਲਿਆਂ ਅਤੇ ਬੈਂਕਾਂ ਦੋਵਾਂ ਲਈ ਮਦਦਗਾਰ ਹੋਵੇਗਾ।
 

ਦਰਅਸਲ, ਆਰਬੀਆਈ ਨੂੰ ਇਹ ਫ਼ੈਸਲਾ ਲੈਣਾ ਪਿਆ, ਕਿਉਂਕਿ ਲੌਕਡਾਊਨ ਜਾਰੀ ਰਹਿਣ ਕਾਰਨ ਲੋਕਾਂ ਦੀ ਆਮਦਨੀ ਦਾ ਪ੍ਰਵਾਹ ਫਿਰ ਤੋਂ ਸੁਚਾਰੂ ਨਹੀਂ ਹੋਇਆ ਹੈ। ਈਐਮਆਈ ਮੋਰੇਟੋਰੀਅਮ ਦੀ ਮੌਜੂਦਾ ਮਿਆਦ 31 ਮਈ ਤਕ ਖ਼ਤਮ ਹੋਣ ਤੋਂ ਬਾਅਦ ਲੋਕ ਮੌਜੂਦਾ ਸਥਿਤੀ ਵਿੱਚ ਆਪਣੇ ਕਰਜ਼ੇ ਨੂੰ ਵਾਪਸ ਨਹੀਂ ਕਰ ਸਕਣਗੇ। ਇਸ ਲਈ ਮੋਰੇਟੋਰੀਅਮ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣਾ ਪਿਆ ਹੈ। ਇਹ ਮੁਸ਼ਕਲ ਸਮੇਂ 'ਚ ਕਰਜ਼ਾ ਲੈਣ ਵਾਲਿਆਂ ਅਤੇ ਬੈਂਕਾਂ ਦੋਵਾਂ ਲਈ ਮਦਦਗਾਰ ਹੋਵੇਗਾ।
 

ਮੋਰੇਟੋਰੀਅਮ ਬਾਰੇ ਕੀ?


ਮੋਰੇਟੋਰੀਅਮ ਉਹ ਮਿਆਦ ਨੂੰ ਕਹਿੰਦੇ ਹਨ, ਜਿਸ ਦੌਰਾਨ ਤੁਹਾਨੂੰ ਲਏ ਗਏ ਲੋਨ 'ਤੇ ਈਐਮਆਈ ਦਾ ਭੁਗਤਾਨ ਨਹੀਂ ਕਰਨਾ ਪੈਂਦਾ। ਇਸ ਮਿਆਦ ਨੂੰ ਈਐਮਆਈ ਛੁੱਟੀ ਵੀ ਕਿਹਾ ਜਾਂਦਾ ਹੈ। ਆਮਤੌਰ 'ਤੇ ਅਜਿਹੇ ਬਰੇਕ ਦੀ ਪੇਸ਼ਕਸ਼ ਇਸ ਲਈ ਕੀਤੀ ਜਾਂਦੀ ਹੈ ਤਾਕਿ ਅਸਥਾਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਮਦਦ ਮਿਲੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EMI Postponed for 3 more months extended the moratorium to 31 August rbi