ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EPFO ਨੇ ਬਦਲੇ PF ਕਢਵਾਉਣ ਦੇ ਨਿਯਮ

EPFO ਨੇ ਬਦਲੇ PF ਕਢਵਾਉਣ ਦੇ ਨਿਯਮ

ਪੀਐਫ ਮੈਂਬਰਾਂ ਨੂੰ ਪੈਸ਼ਨ ਜਾਂ ਐਡਵਾਂਸ ਲੈਣਾ ਹੈ ਤਾਂ ਆਫਲਾਈਨ ਕਲੇਮ ਫਾਰਮ ਜਮ੍ਹਾਂ ਕਰਵਾਉਣ ਦਾ ਸਿਸਟਮ ਬੰਦ ਕਰ ਦਿੱਤਾ ਹੈ। ਈਪੀਐਫਓ ਆਨਲਾਈਨ ਹੀ ਕਲੇਮ ਫਾਰਮ ਸਵੀਕਾਰ ਕਰੇਗਾ।

 

ਆਨਲਾਈਨ ਕਲੇਮ ਫਾਰਮ ਵਿਚ ਓਟੀਪੀ ਜ਼ਰੂਰੀ ਕਰ ਦਿੱਤਾ ਗਿਆ ਹੈ ਇਸ ਲਈ ਈਪੀਐਫਓ ਨੇ ਸਾਰੇ ਮੈਂਬਰਾਂ ਨੂੰ ਹਿਦਾਇਤ ਦਿੱਤੀ ਹੈ ਕਿ ਓਟੀਪੀ ਨਾ ਆਵੇ ਤਾਂ ਦੁਬਾਰਾ ਕਲੇਮ ਫਾਰਮ ਜ਼ਰੂਰ ਭਰੇ।

 

ਈਪੀਐਫਓ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਿਹਾ ਹੈ। ਪੀਐਫ ਮੈਂਬਰਾਂ ਦੇ ਖਾਤੇ ਵਿਚ ਸੰਸ਼ੋਧਨ, ਆਧਾਰ ਕਾਰਡ ਅਤੇ ਮੋਬਾਇਲ ਨੂੰ ਲਿੰਕ ਕਰਨ ਲਈ ਆਨਲਾਈਨ ਹੀ ਸਾਰੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਨ੍ਹਾਂ ਮੈਬਰਾਂ ਦਾ ਯੂਏਐਨ ਐਕਟੀਵੇਟ ਹੈ, ਉਹ ਇਹ ਕੰਮ ਕਰ ਸਕਣਗੇ। ਮੈਂਬਰਾਂ ਨੂੰ ਈਪੀਐਫਓ ਨੇ ਸਾਫ ਕਰ ਦਿੱਤਾ ਹੈ ਕਿ ਜੋ ਮੈਂਬਰ ਹਾਲ ਵਿਚ ਸੇਵਾਮੁਕਤ ਹੋਣ ਵਾਲੇ ਹਨ ਤਾਂ ਉਨ੍ਹਾਂ ਨੂੰ ਹੁਣ ਫਾਰਮ ਡੀ ਨੂੰ ਆਨਲਾਈਨ ਹੀ ਜਮ੍ਹਾਂ ਕਰਵਾਉਣਾ ਪਵੇਗਾ।

 

ਮੌਜੂਦਾ ਮੁਸਕਲ ਪਰਿਸਥਿਤੀਆਂ ਵਿਚ ਬਜਟ ਤਿਆਰ ਕਰਨਾ ਚੁਣੌਤੀਪੂਰਣ

 

ਈਪੀਐਫਓ ਦੇ ਖੇਤਰੀ ਕਮਿਸ਼ਨਰ (ਮੁੱਖ ਦਫ਼ਤਰ) ਰੰਗਨਾਥ ਨੇ ਸਾਰੇ ਖੇਤਰੀ ਦਫ਼ਤਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਪੀਐਫ ਅੰਸ਼ਧਾਰਕ ਨੂੰ ਸਾਫ ਕੀਤਾ ਹੈ ਕਿ ਬੱਚਿਆਂ ਦੀ ਉਚ ਸਿੱਖਿਆ, ਬੇਟਾ–ਬੇਟੀ ਦੇ ਵਿਆ, ਬਿਮਾਰੀ ਅਤੇ ਮਕਾਨ ਨਿਰਮਾਣ ਲਈ ਐਡਵਾਂਸ ਲੈਣਾ ਹੈ ਤਾਂ ਕਲੇਮ ਫਾਰਮ ਆਨਲਾਈਨ ਹੀ ਦੇਣਾ ਹੋਵੇਗਾ।  ਇਸ ਦੇ ਨਾਲ ਪੀਐਫ ਟਰਾਂਸਫਰ ਲਈ ਵੀ ਆਨਲਾਈਨ ਹੀ ਫਾਰਮ ਜਮ੍ਹਾਂ ਕਰਾਉਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EPFO changed PF withdrawal rules now you can only apply online for advance and claim