ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਤੋਂ ਪਹਿਲਾਂ EPFO ਦਾ ਕਰੋੜ ਕਰਮਚਾਰੀਆਂ ਨੂੰ ਤੋਹਫਾ

ਦੀਵਾਲੀ ਤੋਂ ਪਹਿਲਾਂ EPFO ਦਾ ਕਰੋੜ ਕਰਮਚਾਰੀਆਂ ਨੂੰ ਤੋਹਫਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਛੇ ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਵਿੱਤੀ ਸਾਲ 2018–19 ਲਈ 8.65 ਫੀਸਦੀ ਦੀ ਦਰ ਨਾਲ ਵਿਆਜ਼ ਮਿਲੇਗਾ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਈਪੀਐਫਓ ਤੇਤੀ ਆਪਣੇ 6 ਕਰੋੜ ਮੈਂਬਰਾਂ ਦੇ ਖਾਤਿਆਂ ਵਿਚ ਵਿਆਜ ਨੂੰ ਕ੍ਰੇਡਿਟ ਕਰੇਗਾ। ਉਨ੍ਹਾਂ ਕਿਹਾ ਕਿ ਸਾਲ 2018–19 6 ਕਰੋੜ ਮੈਂਬਰਾਂ ਨੂੰ 8.65 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।

 

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਵਿੱਤ ਮੰਤਰੀ 8.65 ਫੀਸਦੀ ਵਿਆਜ ਦਰ ਲਈ ਸਹਿਮਤ ਸਨ ਅਤੇ ਹੁਣ ਛੇਤੀ ਇਹ ਵਿਆਜ ਖਾਤਾਧਾਰਕਾਂ ਨੂੰ ਮਿਲੇਗਾ।

 

ਇਸ ਤੋਂ ਪਹਿਲਾਂ ਕਿਰਤ ਮੰਤਰਾਲ 2018–19 ਲਈ ਕਰਮਚਾਰੀ ਭਵਿੱਖ ਨਿਧੀ (ਈਪੀਐਫ) ਜਮ੍ਹਾਂ ਉਤੇ 8.65 ਫੀਸਦੀ ਦੀ ਵਿਆਜ ਦਰ ਨੂੰ ਛੇਤੀ ਅਧਿਸੂਚਿਤ ਕਰੇਗਾ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਨੂੰ ਇਸ ਵਿਆਜ ਦਰ ਉਤੇ ਕਿਸੇ ਤਰ੍ਹਾਂ ਦਾ ਕੋਈ ਇੰਤਰਾਜ ਨਹੀਂ ਹੈ। ਭਵਿੱਖ ਨਿਧੀ ਖਾਤਾਧਾਰਕਾਂ ਦੇ ਖਾਤੇ ਵਿਚ ਵਿਆਜ ਦਾ ਪੈਸਾ ਜਮ੍ਹਾਂ ਕਰਾਉਣ ਲਈ ਕਿਰਤ ਮੰਤਰਾਲੇ ਦੀ ਅਧਿਸੂਓਲਾ ਦੀ ਜ਼ਰੂਰਤ ਹੁੰਦੀ ਹੈ। ਮੰਤਰਾਲਾ ਵਿਆਜ ਦਰ ਨੂੰ ਲੈ ਕੇ ਅਧਿਸੂਚਨਾ ਜਾਰੀ ਕਰਦਾ ਹੈ। ਇਸ ਦੇ ਬਾਅਦ ਭਵਿੱਖ ਨਿਧੀ ਦੇ ਛੇ ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਇਸਦਾ ਲਾਭ ਹੋਵੇਗਾ।

 

ਇਸ ਤੋਂ ਇਲਾਵਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਇਸ ਵਿਆਜ ਦਰ ਉਤੇ ਭਵਿੱਖ ਨਿਧੀ ਫੰਡ ਦੀ ਨਿਕਾਸੀ ਦੇ ਦਾਅਵਿਆਂ ਦਾ ਨਿਪਟਾਨ ਕਰ ਸਕੇਗਾ। ਫਿਲਹਾਲ, ਭਵਿੱਖ ਨਿਧੀ ਨਿਵਾਸੀ ਦਾਅਵਿਆਂ ਦੇ ਤਹਿਤ ਈਪੀਐਫਓ 2018–19 ਲਈ 8.55 ਫੀਸਦੀ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰ ਰਹੀ ਹੈ। ਈਪੀਐਫ ਜਮ੍ਹਾਂ ਉਤੇ 8.55 ਫੀਸਦੀ ਦੀ ਵਿਆਜ ਦਰ ਵਿੱਤ ਸਾਲ 2017–18 ਲਈ ਤੈਅ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EPFO soon credit interest into 6 crore epf accounts for 2018