ਅਗਲੀ ਕਹਾਣੀ

ਗਧਿਆਂ ਦਾ ਮੇਲਾ : ਫਿਲਮੀ ਕਲਾਕਾਰਾਂ ਤੇ ਆਗੂਆਂ ਦੇ ਨਾਮ `ਤੇ ਰੱਖੇ ਗਧਿਆਂ ਦੇ ਨਾਂ

ਗਧਿਆਂ ਦਾ ਮੇਲਾ : ਫਿਲਮੀ ਕਲਾਕਾਰਾਂ ਤੇ ਆਗੂਆਂ ਦੇ ਨਾਮ `ਤੇ ਰੱਖੇ ਗਧਿਆਂ ਦੇ ਨਾਂ

ਯੂਪੀ ਦੇ ਚਿਤਰਕੂਟ `ਚ ਦੀਵਾਲੀ ਮੌਕੇ ਪੂਜਾ ਪਾਠ ਦੇ ਨਾਲ ਹੀ ਇੱਥੇ ਲੱਗਣ ਵਾਲਾ ਗਧਾ ਮੇਲਾ ਲੋਕਾਂ ਲਈ ਉਤਸੁਕਤਾ ਦਾ ਵਿਸ਼ਾ ਹੁੰਦਾ ਹੈ। ਇਸ ਵਾਰ ਇਸ ਗਧੇ ਮੇਲੇ `ਚ ਜਿੱਥੇ ਪੰਜ ਕਰੋੜ ਰੁਪਏ ਤੋਂ ਜਿ਼ਆਦਾ ਦਾ ਕਾਰੋਬਾਰ ਹੋਇਆ, ਉਥੇ ਗਧੇ ਵੀ ਇਕ-ਇਕ ਲੱਖ ਰੁਪਏ ਤੱਕ ਦੇ ਵਿਕੇ।


ਚਿਤਰਕੂਟ `ਚ ਮੰਦਾਕਿਨੀ ਨਦੀ ਦੇ ਕਿਨਾਰੇ ਲੱਗਣ ਵਾਲੇ ਗਧਾ ਮੇਲੇ `ਚ ਇਸ ਵਾਰ ਵੱਖ ਵੱਖ ਸੂਬਿਆਂ ਤੋਂ ਕਈ ਹਜ਼ਾਰ ਗਧੇ ਆਏ ਹਨ। ਵੱਖ ਵੱਖ ਕਦ ਕਾਠੀ ਦੇ ਇਨ੍ਹਾਂ ਗਧਿਆਂ ਦੀ ਕੀਮਤ ਸੱਤ ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਰਹੀ। ਗਧਾ ਵਪਾਰੀਆਂ ਨੇ ਜਾਂਚ-ਪਰਖਕੇ ਇਨ੍ਹਾਂ ਜਨਵਰਾਂ ਦੀ ਖਰੀਦਦਾਰੀ ਕੀਤੀ। ਇਸ ਮੇਲੇ `ਚ ਤਿੰਨ ਦਿਨਾਂ ਦੌਰਾਨ ਹੀ ਕਰੀਬ 12 ਹਜ਼ਾਰ ਗਧੇ ਵਿਕ ਗਏ ਜਿਸ ਨਾਲ  ਲਗਭਗ ਪੰਜ ਕਰੋੜ ਰੁਪਏ ਦਾ ਕਾਰੋਬਾਰ ਹੋਇਆ।


ਨਿਊਜ਼ ਏਜੰਸੀ ਵਾਰਤਾ ਅਨੁਸਾਰ ਮੇਲੇ `ਚ ਆਏ ਇਨ੍ਹਾਂ ਗਧਿਆਂ ਦੇ ਨਾਮ ਫਿਲਮ ਕਲਾਕਾਰਾਂ ਅਤੇ ਆਗੂਆਂ ਦੇ ਨਾਮ `ਤੇ ਵੀ ਰੱਖੇ ਗਏ ਸਨ, ਜਿਸ `ਚ ਇਕ ਫਿਲਮ ਅਦਾਕਾਰਾ ਦੇ ਨਾਮ ਦਾ ਗਧਾ ਸਭ ਤੋਂ ਜਿ਼ਆਦਾ ਇਕ ਲੱਖ ਰੁਪਏ ਦਾ ਵਿਕਿਆ।


ਗਧਾ ਵਪਾਰੀ ਰਾਮਫੇਰ ਨੇ ਦੱਸਿਆ ਕਿ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਬਾਵਜੂਦ ਇਸ ਮੇਲੇ `ਚ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਨਾਲ ਵਪਾਰੀ ਕਾਫੀ ਚਿੰਤਤ ਅਤੇ ਪ੍ਰੇਸ਼ਾਨ ਦਿਖੇ। ਦੂਰ-ਦੂਰ ਤੋਂ ਆਉਣ ਵਾਲੇ ਗਧਾ ਵਪਾਰੀਆਂ ਲਈ ਪ੍ਰਸ਼ਾਸਨ ਵੱਲੋਂ ਕੋਈ ਸਹੂਲਤ ਵੀ ਉਪਲੱਬਧ ਨਹੀਂ ਕਰਵਾਈ ਗਈ।


ਚਿਤਰਕੂਟ `ਚ ਲੱਗਣ ਵਾਲਾ ਇਹ ਮੇਲਾ ਜਿੱਥੇ ਗਧੇ ਦਾ ਵਪਾਰ ਕਰਨ ਵਾਲਿਆਂ ਲਈ ਮੁਨਾਫਾ ਕਮਾਉਣ ਦਾ ਮੌਕਾ ਲੈ ਕੇ ਆਉਦਾ ਹੈ। ਉਥੇ ਵੱਖ ਵੱਖ ਖੇਤਰਾਂ ਤੋਂ ਆਏ ਗਧਿਆਂ ਨੂੰ ਵੀ ਇਕ ਦੂਜੇ ਨਾਲ ਮਿਲਣ ਦਾ ਮੌਕਾ ਦਿੰਦਾ ਹੈ। ਇੱਥੇ ਗਧੇ ਵੀ ਆਪਸ `ਚ ਆਪਣੀ ਬਿਰਾਦਰੀ ਦਾ ਦੁੱਖ ਦਰਦ ਆਪਣੀ ਭਾਸ਼ਾ `ਚ ਵੰਡਦੇ ਨਜ਼ਰ ਆਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every People should know about these amazing facts about Chitrakoot Donkey fair