ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵੈਂਟੀਲੇਟਰ, ਸਰਜੀਕਲ ਮਾਸਕ, PPE, ਕੋਵਿਡ-19 ਟੈਸਟ ਕਿੱਟ 'ਤੇ ਕਸਟਮ ਤੇ ਸਿਹਤ ਸੈੱਸ ਤੋਂ ਛੋਟ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਲੜਨ ਲਈ ਵਰਤੇ ਜਾਣ ਵਾਲੇ ਵੈਂਟੀਲੇਟਰਾਂ, ਸਰਜੀਕਲ ਅਤੇ ਫੇਸ ਮਾਸਕ, ਨਿੱਜੀ ਸੁਰੱਖਿਆ ਉਪਕਰਣਾਂ (PPE) ਅਤੇ ਕੋਵਿਡ-19 ਟੈਸਟ ਕਿੱਟਾਂ ਦੇ ਆਯਾਤ ਤੇ ਕਸਟਮ ਅਤੇ ਸਿਹਤ ਸੈੱਸ ਹਟਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਦਾ ਉਦੇਸ਼ ਦੇਸ਼ ਵਿੱਚ ਇਨ੍ਹਾਂ ਯੰਤਰਾਂ ਦੀ ਉਪਲਬਧਤਾ ਨੂੰ ਵਧਾਉਣਾ ਹੈ।

 

ਮਾਲ ਵਿਭਾਗ ਨੇ ਇਕ ਬਿਆਨ ਚ ਕਿਹਾ ਹੈ, “ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਦੇਸ਼ ਚ ਵੈਂਟੀਲੇਟਰਾਂ ਅਤੇ ਹੋਰ ਸਮੱਗਰੀ ਦੀ ਤੁਰੰਤ ਜਰੂਰੀ ਲੋੜ ਨੂੰ ਵਿਚਾਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਇਨ੍ਹਾਂ ਵਸਤਾਂ ਨੂੰ ਸਿਹਤ ਸੈੱਸ ਅਤੇ ਮੁੱਢਲੀ ਕਸਟਮ ਡਿਊਟੀ ਤੋਂ ਛੋਟ ਦਿੱਤੀ ਹੈ।

 

ਇਸ ਚ ਕਿਹਾ ਗਿਆ ਹੈ ਕਿ ਇਹ ਛੋਟ ਇਨ੍ਹਾਂ ਚੀਜ਼ਾਂ ਦੇ ਨਿਰਮਾਣ ਚ ਵਰਤੀ ਜਾਣ ਵਾਲੀ ਸਮੱਗਰੀ ਦੇ ਆਯਾਤ 'ਤੇ ਵੀ ਲਾਗੂ ਹੋਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਚੀਜ਼ਾਂ ਉੱਤੇ ਮੁੱਢਲੀ ਕਸਟਮ ਡਿਊਟੀ ਵਿੱਚ ਇਹ ਛੋਟ ਇਸ ਸਾਲ 30 ਸਤੰਬਰ ਤੱਕ ਉਪਲਬਧ ਰਹੇਗੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Exemption from customs and health tax on ventilators surgical masks PPE and Covid-19 test kits