ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਘੇ 10 ਸਾਲਾਂ ’ਚ Sensex ’ਚ ਆਇਆ ਸਭ ਤੋਂ ਵੱਡਾ ਉਛਾਲ

Exit Poll ਚ ਸੱਤਾਧਾਰੀ ਪਾਰਟੀ ਅਤੇ ਐਨਡੀਏ ਗਠਜੋੜ ਦੇ ਸੱਤਾ ਚ ਆਉਣ ਦੇ ਸੰਕੇਤ ਨਾਲ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। BSE ਦੇ ਸੰਸੈਕਸ 1400 ਅੰਕਾਂ ਨੂੰ ਉਛਾਲ ਆਇਆ। ਦੂਜੇ ਪਾਸੇ ਨਿਫ਼ਟੀ ਵੀ 11,800 ਦੇ ਪੱਧਰ ਨੂੰ ਪਾਰ ਕਰ ਗਿਆ। ਲੰਘੇ 10 ਸਾਲਾਂ ਚ ਸੰਸੈਕਸ ਦੀ ਸਭ ਤੋਂ ਵੱਡੀ ਉਛਾਲ ਹੈ।

 

ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਅੱਜ BSE ਦਾ ਸੰਸੈਂਕਸ 962 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ NIFTY 50 287 ਅੰਕ ਦੇ ਵਾਧਾ ਬਣਾਉਣ ਚ ਕਾਮਾਯਾਬ ਰਿਹਾ। ਇਸ ਦੌਰਾਨ ਬਾਜ਼ਾਰ ਚ ਸ਼ੁਰੂ ਤੋਂ ਹੀ ਤੇਜ਼ੀ ਦਿਖੀ। ਸੰਸੈਂਕਸ 770.41 ਦੇ ਵਾਧੇ ਨਾਲ 38701.18 ਤੇ ਖੁਲਿਆ ਤੇ ਕੁਝ ਦੇਰ ਚ 38892.89 ਅੰਕ ਤੇ ਪੁੱਜ ਗਿਆ। ਖ਼ਬਰ ਲਿਖੇ ਜਾਣ ਤਕ 38694 ਅੰਕ ਤੇ ਸੀ।

 

ਇਸ ਤੋਂ ਬਾਅਦ ਨਿਫ਼ਟੀ ਵੀ 244.75 ਅੰਕਾਂ ਦੀ ਛਾਲ ਮਾਰ ਕੇ 11651.90 ਅੰਕ ਤੇ ਖੁਲਿਆ ਅਤੇ 11694.10 ਅੰਕ ਤੇ ਪੁੱਜ ਗਿਆ। ਖ਼ਬਰ ਲਿਖੇ ਜਾਣ ਤਕ ਇਹ 11642.25 ਅੰਕ ਤੇ ਬਣਿਆ ਹੋਇਆ ਸੀ।

 

ਸ਼ੂਰੂਆਤੀ ਕਾਰੋਬਾਰ ਚ ਰੁਪਇਆ ਵੀ 79 ਪੈਸੇ ਦੇ ਵਾਧੇ ਨਾਲ ਖੁਲਿਆ। ਇਹ 69.44 ਪ੍ਰਤੀ ਡਾਲਰ ਤੇ ਪੁੱਜ ਗਿਆ। ਐਤਵਾਰ ਸ਼ਾਮ ਨੂੰ ਸਾਹਮਣੇ ਆਏ ਚੋਣ ਸਰਵੇਖਣ ਨਤੀਜਿਆਂ ਚ ਐਨਡੀਏ ਦੀ 300 ਜਾਂ ਇਸ ਤੋਂ ਜ਼ਿਆਦਾ ਸੀਟਾਂ ਆਉਂਦੀਆਂ ਦਿੱਖ ਰਹੀਆਂ ਹਨ। ਚੋਣ ਨਤੀਜੇ 23 ਮਈ ਨੂੰ ਸਾਹਮਣੇ ਆਉਣਗੇ।

 

(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 biggest bounce in Sensex in past 10 years