ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੀ ਦੁਨੀਆਂ 'ਚ ਫੇਸਬੁੱਕ, ਇੰਸਟਾਗ੍ਰਾਮ ਦਾ ਸਰਵਰ ਠੱਪ, ਲੋਕ ਪ੍ਰੇਸ਼ਾਨ

ਪੂਰੀ ਦੁਨੀਆਂ 'ਚ ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਪੂਰੀ ਦੁਨੀਆਂ 'ਚ ਠੱਪ ਹੋ ਗਿਆ ਹੈ। ਇਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ, ਕਿਉਂਕਿ ਉਹ ਕਿਸੇ ਤਰ੍ਹਾਂ ਦੀ ਪੋਸਟ ਨਹੀਂ ਕਰ ਪਾ ਰਹੇ ਹਨ। ਇਹ ਸਮੱਸਿਆ ਡੈਸਕਟਾਪ ਦੇ ਨਾਲ-ਨਾਲ ਐਪ 'ਤੇ ਵੀ ਆ ਰਹੀ ਹੈ।
 

ਵੀਰਵਾਰ ਸ਼ਾਮ ਨੂੰ ਭਾਰਤੀ ਸਮੇਂ ਮੁਤਾਬਕ 7.15 ਵਜੇ ਇਹ ਪ੍ਰੇਸ਼ਾਨੀ ਸ਼ੁਰੂ ਹੋਈ। ਇਸ ਬਾਰੇ ਲੋਕ ਟਵਿਟਰ 'ਤੇ ਵੀ ਜ਼ਿਕਰ ਕਰ ਰਹੇ ਹਨ। ਟਵਿਟਰ 'ਤੇ #Facebookdown, #instagramdown ਤੇਜ਼ੀ ਨਾਲ ਟਰੈਂਡ ਕਰ ਰਿਹਾ ਹੈ। ਕੁੱਝ ਲੋਕਾਂ ਲਈ ਫੇਸਬੁੱਕ ਦਾ ਨਿਊਜ਼ ਫੀਡ ਬਲੈਂਕ ਵਿਖਾਈ ਦੇ ਰਿਹਾ ਹੈ। ਫਿਲਹਾਲ ਕੰਪਨੀ ਵੱਲੋਂ ਹਾਲੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕੁੱਝ ਯੂਜਰਾਂ ਨੂੰ Sorry, something went wrong ਦਾ Error ਮਿਲ ਰਿਹਾ ਹੈ ਤਾਂ ਕੁੱਝ ਯੂਜਰਾਂ ਦਾ ਪੇਜ ਲੋਡ ਨਹੀਂ ਹੋ ਰਿਹਾ ਹੈ।
 

ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਲੋਕ ਆਪਣੇ ਆਪ ਹੀ ਲਾਗਆਊਟ ਹੋ ਰਹੇ ਹਨ। ਕਈ ਯੂਜਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਪੋਸਟ ਜਾਂ ਫਿਰ ਨਿਊਜ਼ ਫੀਡ ਵੀ ਨਹੀਂ ਵੇਖ ਪਾ ਰਹੇ ਹਨ। ਹਾਲਾਂਕਿ ਇਸ ਦਾ ਅਸਰ ਵਟਸਐਪ 'ਤੇ ਨਹੀਂ ਪਿਆ ਹੈ। ਦੋਵੇਂ ਪਲੇਟਫਾਰਮਾਂ ਦੇ ਡਾਊਨ ਹੋਣ ਬਾਰੇ ਕੰਪਨੀ ਵੱਲੋਂ ਕਿਸੇ ਤਰ੍ਹਾਂ ਦਾ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਡਾਊਨ ਡਿਟੈਕਟਰ ਮੁਤਾਬਿਕ ਇਸ ਦਾ ਸੱਭ ਤੋਂ ਵੱਧ ਅਸਰ ਭਾਰਤ ਸਮੇਤ ਯੂਕੇ, ਬੇਲਾਰੂਸ, ਡੈਨਮਾਰਕ, ਜਰਮਨੀ 'ਚ ਵੀ ਪਿਆ ਹੈ। 
 

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਯੂਜਰਾਂ ਲਈ ਸਾਈਟਾਂ ਡਾਊਨ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਅਚਾਨਕ ਕਈ ਵਾਰ ਫੇਸਬੁੱਕ ਅਤੇ ਉਸ ਦੀ ਸਹਿਯੋਗੀ ਕੰਪਨੀਆਂ ਦਾ ਸਰਵਰ ਪੂਰੀ ਦੁਨੀਆਂ 'ਚ ਡਾਊਨ ਹੋ ਗਿਆ ਸੀ। ਉਦੋਂ ਫੇਸਬੁੱਕ ਨੇ ਇਕ ਕਾਮਨ ਸਰਵਰ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook and Instagram are down users reporting intermittent problems