ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WhatsApp ਯੂਜਰਾਂ ਲਈ ਵੱਡੀ ਖਬਰ, ਇਸ਼ਤਿਹਾਰਾਂ 'ਤੇ ਲੱਗੀ ਰੋਕ

ਪਿਛਲੇ ਕੁੱਝ ਸਮੇਂ ਤੋਂ ਵੱਟਸਐਪ ਦੇ ਪੇਰੇਂਟ ਕੰਪਨੀ ਫੇਸਬੁੱਕ ਇਸ ਮੈਸੇਜਿੰਗ ਐਪ 'ਤੇ ਇਸ਼ਤਿਹਾਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਬਿਜਨਸ ਮਾਲਡ ਅਤੇ ਪ੍ਰਾਈਵੇਸੀ ਪਾਲਿਸੀ 'ਤੇ ਵੱਖ-ਵੱਖ ਵਿਚਾਰ ਹੋਣ ਕਾਰਨ ਵੱਟਸਐਪ ਦੇ ਫਾਊਂਡਰ ਨੇ ਕੰਪਨੀ ਤਕ ਛੱਡ ਦਿੱਤੀ ਸੀ। ਪਰ ਹੁਣ ਖਬਰ ਇਹ ਆ ਰਹੀ ਹੈ ਕਿ ਫਿਲਹਾਲ ਵੱਟਸਐਪ 'ਤੇ ਇਸ਼ਤਿਹਾਰ ਲਿਆਉਣ ਦੀ ਯੋਜਨਾ ਨੂੰ ਮੁਤਲਵੀ ਕਰ ਦਿੱਤਾ ਗਿਆ ਹੈ।
 

The Wall Street Journal ਦੇ ਇਕ ਰਿਪੋਰਟ ਮੁਤਾਬਿਕ ਹਾਲ ਹੀ ਦੇ ਮਹੀਨੇ 'ਚ ਜਿਹੜੀ ਟੀਮ ਵੱਟਸਐਪ ਲਈ ਇਸ਼ਤਿਹਾਰ 'ਤੇ ਕੰਮ ਕਰ ਰਹੀ ਸੀ, ਉਸ 'ਤੇ ਹੁਣ ਰੋਕ ਲੱਗ ਗਈ ਹੈ। ਹਾਲਾਂਕਿ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਵੱਟਸਐਪ ਨੂੰ ਅੱਗੇ ਜਾ ਕੇ ਇਸ਼ਤਿਹਾਰ ਨਹੀਂ ਦਿੱਤੇ ਜਾਣਗੇ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਮਾਡਲ 'ਤੇ ਕੰਮ ਕਰ ਸਕਦੀ ਹੈ ਪਰ ਫ਼ਿਲਹਾਲ ਇਸ ਮਾਡਲ 'ਤੇ ਅਮਲ ਨਹੀਂ ਕੀਤਾ ਜਾ ਸਕਦਾ ਹੈ।
 

ਫਿਲਹਾਲ ਵੱਟਸਐਪ ਜਿਸ ਮਾਡਲ 'ਤੇ ਕੰਮ ਕਰਦਾ ਹੈ ਉਸ ਤੋਂ ਕੰਪਨੀ ਨੂੰ ਸਿੱਧੀ ਕਮਾਈ ਨਹੀਂ ਹੁੰਦੀ। ਇਸੇ ਕਾਰਨ ਇਸ਼ਤਿਹਾਰ ਮਾਡਲ ਲਿਆਂਦਾ ਜਾ ਰਿਹਾ ਸੀ। ਜਿਸ ਤਰ੍ਹਾਂ ਇੰਸਟਾਗ੍ਰਾਮ 'ਤੇ ਇਸ਼ਤਿਹਾਰ ਦਿੱਤੇ ਜਾਂਦੇ ਹਨ, ਠੀਕ ਉਸੇ ਤਰ੍ਹਾਂ ਸਟੇਟਸ ਫੀਚਰ ਜ਼ਰੀਏ ਇੰਸਟਾਗ੍ਰਾਮ ਦੀ ਤਰ੍ਹਾਂ ਵ੍ਹਟਸਐਪ 'ਤੇ ਇਸ਼ਤਿਹਾਰ ਦੇਣ ਦੀ ਤਿਆਰੀ ਚੱਲ ਰਹੀ ਸੀ। ਇਸ ਗੱਲ ਨੂੰ ਸਾਲ 2019 'ਚ ਹੀ ਕੰਪਨੀ ਨੇ ਇਕ ਮਾਰਕੀਟਿੰਗ ਸਮਿਟ 'ਚ ਸਪੱਸ਼ਟ ਕਰ ਦਿੱਤਾ ਗਿਆ ਸੀ।
 

ਰਿਪੋਰਟ 'ਚ ਕਿਹਾ ਗਿਆ ਹੈ ਕਿ ਵੱਟਸਐਪ ਦੀ ਇਸ਼ਤਿਹਾਰ ਟੀਮ ਨੇ ਜਿਹੜਾ ਕੋਡ ਤਿਆਰ ਕੀਤਾ ਸੀ ਉਸ ਨੂੰ ਕੰਪਨੀ ਨੇ ਡਿਲੀਟ ਕਰ ਦਿੱਤਾ ਹੈ। ਇਸ ਬਾਰੇ ਫਿਲਹਾਲ ਵੱਟਸਐਪ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੰਪਨੀ ਨੇ ਇਸ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
 

ਉੱਥੇ ਹੀ ਇਸ ਸਾਲ ਦੇ ਅਖੀਰ ਤਕ ਫੇਸਬੁੱਕ, ਵੱਟਸਐਪ ਤੇ ਇੰਸਟਾਗ੍ਰਾਮ ਤਿੰਨੋਂ ਹੀ ਪਲੇਟਫਾਰਮਾਂ ਨੂੰ ਇੰਟੀਗ੍ਰੇਟ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਖ਼ੁਦ ਕੰਪਨੀ ਦੇ CEO ਮਾਰਕ ਜ਼ੁਕਰਬਰਗ ਨੇ ਦਿੱਤੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook backs off plan to plaster ads all over WhatsApp