ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 31 ਅਗਸਤ ਤੱਕ ਫਾਈਲ ਕੀਤੀ ਜਾ ਸਕਦੀ ਹੈ ITR

ਹੁਣ 31 ਅਗਸਤ ਤੱਕ ਫਾਈਲ ਕੀਤੀ ਜਾ ਸਕਦੀ ਹੈ ITR

ਆਮਦਨ ਵਿਭਾਗ ਨੇ ਇਨਕਮ ਟੈਕਸ ਰਿਟਰਨ (ਆਈਟੀਆਰ) ਫਾਈਲ ਕਰਨ ਦੀ ਸਮਾਂ ਸੀਮਾ 31 ਅਗਸਤ ਤੱਕ ਵਧਾ ਦਿੱਤੀ ਗਈ ਹੈ। ਹੁਣ ਟੈਕਸਦਾਤਾ ਨੂੰ ਆਈਟੀਆਰ ਫਾਈਲ ਕਰਨ ਲਈ ਇਕ ਮਹੀਨਾ ਦਾ ਵਾਧੂ ਸਮਾਂ ਮਿਲ ਗਿਆ ਹੈ। ਅਜਿਹੇ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਆਈਟੀਆਰ ਦੇ ਕਿੰਨੇ ਫਾਰਮ ਹਨ ਅਤੇ ਕਿਸ ਨੇ ਕਿਹੜਾ ਫਾਰਮ ਭਰਨਾ ਹੋਵੇਗਾ।  ਇਥੇ ਤੁਹਾਨੂੰ ਦੱਸ ਦਈਏ ਕਿ ਕਿੰਨੇ ਆਮਦਨ ਵਾਲੇ ਨੇ ਕਿਹੜਾ ਫਾਰਮ ਭਰਨਾ ਹੋਵੇਗਾ।

 

ਆਈਟੀਆਰ1 ਫਾਰਮ – ਜੇਕਰ ਤੁਹਾਡੀ ਸਾਲਾਨਾ ਆਮਦਨ 50 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਸੀਂ ਆਈਟੀਆਰ–1 ਫਾਰਮ ਭਰਨਾ ਹੋਵੇਗਾ।  ਇਹ ਫਾਰਮ ਵਿਅਕਤੀਗਤ ਟੈਕਸ ਦਾਤੇ ਲਈ ਹੁੰਦਾ ਹੈ। ਇਸ ਵਿਚ ਨੌਕਰੀ ਤੋਂ ਆਮਦਨ, ਪ੍ਰਾਪਰਟੀ ਤੋਂ ਆਮਦਨ ਅਤੇ ਵਿਆਜ ਉਤੇ ਹੋਣ ਵਾਲੀ ਆਮਦਨ ਸ਼ਾਮਲ ਹੈ। ਜ਼ਿਆਦਾਤਰ ਨੌਕਰੀਪੇਸ਼ਾ ਇਹ ਫਾਰਮ ਭਰਦੇ ਹਨ।

ਆਈਟੀਆਰ2– ਇਹ ਆਈਟੀਆਰ ਫਾਰਮ ਵਿਅਕਤੀਗਤ ਅਤੇ ਹਿੰਦੂ ਅਣਵੰਡਿਆ ਪਰਿਵਾਰ (ਐਚਯੂਐਫ) ਲਈ ਹੁੰਦਾ ਹੈ। ਇਹ 50 ਲੱਖ ਤੱਕ ਦੀ ਕਮਾਈ ਵਾਲਿਆਂ ਨੇ ਭਰਨਾ ਹੁੰਦਾ ਹੈ।

ਆਈਟੀਆਰ3 – ਇਹ ਵਿਅਕਤੀਗਤ ਅਤੇ ਹਿੰਦੂ ਅਣਵੰਡੇ ਪਰਿਵਾਰ (ਐਚਯੂਐਫ) ਦੋਵਾਂ ਲਈ ਹੁੰਦਾ ਹੈ। ਇਸ ਫਾਰਮ ਵਿਚ ਸੈਲਰੀ, ਬਿਜਨੈਸ ਅਤੇ ਪ੍ਰਾਪਰਟੀ ਤੋਂ ਆਮਦਨ ਆਦਿ ਦੀ ਜਾਣਕਾਰੀ ਦੇਣੀ ਹੁੰਦੀ ਹੈ।

 

ਆਈਟੀਆਰ4 – ਇਸ ਫਾਰਮ ਨੂੰ ਸੁਗਮ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਨੂੰ ਪ੍ਰੋਫੈਸ਼ਨਲਜ਼ ਭਰਦੇ ਹਨ।

ਆਰਟੀਆਰ5 – ਇਹ ਫਾਰਮ ਪਾਰਟਨਰਸ਼ਿਪ ਫਰਮ ਜਾਂ ਕਾਰੋਬਾਰੀ ਸਾਂਝੇਦਾਰੀ ਲਈ ਹੁੰਦਾ ਹੈ। ਇਹ ਫਾਰਮ ਵਿਅਕਤੀਗਤ, ਐਚਯੂਐਫ ਜਾਂ ਕੰਪਨੀਆਂ ਨਹੀਂ ਭਰ ਸਕਦੀਆਂ।

ਆਈਟੀਆਰ6 – ਇਹ ਫਾਰਮ ਕੰਪਨੀਆਂ ਲਈ ਹੁੰਦਾ ਹੈ।

ਆਈਟੀਆਰ7 – ਇਹ ਫਾਰਮ ਚੈਰੀਟੇਬਲ ਫਾਰਮ ਲਈ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:File ITR till 31st August know all forms of income tax return