ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਕਸ ਜਾਂਚ ’ਚ ਕਿਸੇ ਨੂੰ ਨਹੀਂ ਕੀਤਾ ਜਾਵੇਗਾ ਪ੍ਰੇਸ਼ਾਨ, ਘਰ-ਖਰੀਦਦਾਰਾਂ ਨੂੰ ਰਾਹਤ ਦਾ ਵਾਅਦਾ

ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਅਤੇ ਟੈਕਸਦਾਤਾਵਾਂ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ ਹਨ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰੋਬਾਰ ਨੂੰ ਅਸਾਨ ਬਣਾਉਣ ਅਤੇ ਉਦਯੋਗ ਨੂੰ ਰਾਹਤ ਦੇਣ ਲਈ ਬਹੁਤ ਸਾਰੇ ਟੈਕਸਾਂ ਅਤੇ ਸਰਚਾਰਜਾਂ ਨੂੰ ਹਟਾ ਦਿੱਤਾ ਹੈ।

 

ਇੰਨਾ ਹੀ ਨਹੀਂ, ਟੈਕਸਦਾਤਾਵਾਂ ਨੂੰ ਰਾਹਤ ਦੇਣ ਲਈ ਦੁਸਹਿਰੇ ਤੋਂ ਫੇਸਲੈਸ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਬੀਆਈ ਦੇ ਰੈਪੋ ਰੇਟ ਦੇ ਨਾਲ ਬੈਂਕਾਂ ਨੂੰ ਵੀ ਵਿਆਜ ਦਰ ਘਟਾਉਣੀ ਪਵੇਗੀ। ਇਸ ਨਾਲ ਘਰ ਅਤੇ ਕਾਰ ਖਰੀਦਣ ਵਾਲਿਆਂ ਨੂੰ ਰਾਹਤ ਮਿਲੇਗੀ।

 

ਟੈਕਸ ਦੇਣ ਵਾਲਿਆਂ ਨੂੰ ਦਿੱਤੀ ਰਾਹਤ

 

ਟੈਕਸਦਾਤਾਵਾਂ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਸਾਰੇ ਟੈਕਸ ਨੋਟਿਸ ਕੇਂਦਰੀਕਰਣ ਪ੍ਰਣਾਲੀ ਰਾਹੀਂ ਜਾਰੀ ਕੀਤੇ ਜਾਣਗੇ। ਆਈਟੀਆਰ ਜਾਂਚ ਨੂੰ ਸੌਖਾ ਬਣਾਇਆ ਗਿਆ ਹੈ। ਦੁਸਹਿਰਾ ਤੋਂ ਆਈਟੀਆਰ ਦੀ ਫੇਸਲੈਸ ਜਾਂਚ ਹੋਵੇਗੀ।

 

ਦੁਸਹਿਰੇ ਦੇ ਦਿਨ ਤੋਂ ਇਨਕਮ ਟੈਕਸ ਰਿਟਰਨ ਦੀ ਜਾਂਚ ਫੇਸਲੈਸ ਰਹੇਗੀ ਯਾਨੀ ਕਿ ਦਿੱਲੀ ਦੇ ਵਿਅਕਤੀ ਦੀ ਆਈਟੀਆਰ ਦੀ ਜਾਂਚ ਕਿਸੇ ਹੋਰ ਰਾਜ ਵਿੱਚ ਕੀਤੀ ਜਾ ਸਕਦੀ ਹੈ। ਹੁਣ ਕੋਈ ਵੀ ਜਾਂਚ ਅਧਿਕਾਰੀ ਟੈਕਸਦਾਤਾਵਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ।

 

ਬਿਨਾਂ ਤੋਂ ਡੀਆਈਐਨ ਨੋਟਿਸ ਨਹੀਂ ਭੇਜੇਗਾ ਆਈਟੀਆਰ ਵਿਭਾਗ

 

ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਅਗਸਤ ਹੈ। ਇਸ ਤੋਂ ਬਾਅਦ ਆਮਦਨ ਟੈਕਸ ਵਿਭਾਗ ਦੀਆਂ ਰਿਟਰਨਾਂ ਵਿਚ ਗਲਤ ਜਾਣਕਾਰੀ ਦੇਣ ਵਾਲੇ ਟੈਕਸਦਾਤਾਵਾਂ ਨੂੰ ‘ਡੀਆਈਐਨ’ ਰਾਹੀਂ ਨੋਟਿਸ ਭੇਜੇ ਜਾਣਗੇ।

 

ਦਸਤਾਵੇਜ਼ ਪਛਾਣ ਨੰਬਰ (ਡਿਨ DIN) ਇੱਕ ਕੰਪਿਊਟਰ ਅਧਾਰਤ ਟੈਕਨੋਲੋਜੀ ਹੈ ਜਿਸ ਰਾਹੀਂ ਇੱਕ ਨੰਬਰ ਦੇ ਤਹਿਤ ਨੋਟਿਸ ਭੇਜੇ ਜਾਣਗੇ। ਇਸਦੇ ਬਗੈਰ ਨੋਟਿਸ ਦਾ ਕੋਈ ਅਰਥ ਨਹੀਂ ਹੋਵੇਗਾ। ਇਨਕਮ ਟੈਕਸ ਵਿਭਾਗ ਨੇ ਹਾਲ ਹੀ ਦੇ ਦਿਨਾਂ ਚ ਰਿਟਰਨ ਭਰਨ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਚ ਡਿਜੀਟਲ ਨੂੰ ਵਾਧਾ ਦਿੱਤਾ ਹੈ।

 

ਘਰ ਅਤੇ ਕਾਰ ਖਰੀਦਣ ਲਈ ਦਿੱਤੀ ਜਾਏਗੀ ਕ੍ਰੈਡਿਟ ਸਹਾਇਤਾ

 

ਸਰਕਾਰ ਜਨਤਕ ਖੇਤਰ ਦੇ ਬੈਂਕਾਂ ਵਿੱਚ ਸ਼ੁਰੂਆਤੀ ਪੜਾਅ ਵਿੱਚ 70 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਲਗਾਏਗੀ ਤਾਂ ਜੋ ਬੈਂਕ ਮਾਰਕੀਟ ਵਿੱਚ 5 ਲੱਖ ਕਰੋੜ ਰੁਪਏ ਤੱਕ ਦੀ ਨਕਦ ਜਾਰੀ ਕਰ ਸਕਣਗੇ। ਮਕਾਨ, ਵਾਹਨ ਖਰੀਦਣ 'ਤੇ ਵਧੇਰੇ ਉਧਾਰ ਸਹਾਇਤਾ ਦਿੱਤੀ ਜਾਏਗੀ।

 

ਐਮਐਸਐਮਈ ਨੂੰ ਦਿੱਤੀ ਰਾਹਤ

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਮਐਸਐਮਈ (MSME) ਐਕਟ ਵਿਚ ਸੋਧ ਕਰਨ ਮਗਰੋਂ ਅਤੇ ਇਸ ਦੀ ਪਰਿਭਾਸ਼ਾ ਦਾ ਐਲਾਨ ਕੀਤਾ। ਭਵਿੱਖ ਵਿਚ ਜੀਐਸਟੀ ਰਿਫੰਡ ਮੈਟਰ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਹੱਲ ਕਰਨਾ ਪਏਗਾ।

 

ਲਮਕੇ ਜੀਐਸਟੀ ਰਿਫੰਡ 30 ਦਿਨਾਂ ਚ ਮਿਲ ਜਾਣਗੇ

 

ਉਨ੍ਹਾਂ ਕਿਹਾ ਕਿ ਸਾਰੇ ਐਸਐਸਐਮਈ ਦੇ ਪੁਰਾਣੇ ਬਕਾਇਆ ਜੀਐਸਟੀ ਰਿਫੰਡ 30 ਦਿਨਾਂ ਵਿੱਚ ਦਿੱਤੇ ਜਾਣਗੇ। ਇਸ ਨਾਲ ਐਸਐਸਐਮਈ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਬਹੁਤ ਸਾਰੇ ਛੋਟੇ ਉਦਯੋਗ ਜੀਐਸਟੀ ਰਿਫੰਡ ਇੱਕ ਸਾਲ ਤੋਂ ਲਟਕ ਰਹੇ ਹਨ।

 

ਭਵਿੱਖ ਚ ਜੀਐਸਟੀ ਰਿਫੰਡ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਹੱਲ ਕਰਨਾ ਪਏਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance minister Nirmala Sitharaman gives relief to taxpayers and home buyers