ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ: ਫਲਿੱਪਕਾਰਟ ਨੇ ਕੰਮਕਾਜ ਬੰਦ ਕੀਤਾ, ਐਮਾਜ਼ਾਨ ਵੀ ਨਹੀਂ ਲੈ ਰਿਹੈ ਨਵੇਂ ਆਰਡਰ

ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਲਾਕਡਾਊਨ ਨਾਲ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਵੀ ਘੱਟ ਗਿਆ ਹੈ।  ਫਲਿੱਪਕਾਰਟ ਨੇ ਬੁੱਧਵਾਰ ਨੂੰ ਭਾਰਤ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਐਲਾਨ ਕੀਤਾ ਹੈ, ਜਦੋਂਕਿ ਐਮਾਜ਼ਾਨ ਨੇ ਨਵੇਂ ਆਰਡਰ ਲੈਣਾ ਬੰਦ ਕਰ ਦਿੱਤਾ ਹੈ। ਕੰਪਨੀ ਜ਼ਰੂਰੀ ਚੀਜ਼ਾਂ ਨੂੰ ਪਹਿਲ ਦੇ ਰਹੀ ਹੈ ਅਤੇ ਗ਼ੈਰ ਜ਼ਰੂਰੀ ਚੀਜ਼ਾਂ ਦੇ ਆਰਡਰ ਰੱਦ ਕਰਨ ਦਾ ਵਿਕਲਪ ਵੀ ਗਾਹਕਾਂ ਨੂੰ ਦਿੱਤਾ ਹੈ।

 

 

 

 

ਫਲਿੱਪਕਾਰਟ ਨੇ ਕਿਹਾ, ਜਲਦੀ ਵਾਪਸ ਆਵਾਂਗੇ
 

ਵਾਲਮਾਰਟ ਦੀ ਮਾਲਕੀ ਵਾਲੀ ਫਲਿੱਪਕਾਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਵਿੱਚ ਅਸਥਾਈ ਤੌਰ ‘ਤੇ ਆਪਣੇ ਕੰਮਕਾਜ ਬੰਦ ਕਰ ਰਿਹਾ ਹੈ। ਕੋਵਿਡ -19 ਮਹਾਂਮਾਰੀ ਨੂੰ ਰੋਕਣ ਲਈ 21 ਦਿਨਾਂ ਦੇ ਦੇਸ਼ ਵਿਆਪੀ ਬੰਦ ਦੇ ਮੱਦੇਨਜ਼ਰ ਕੰਪਨੀ ਨੇ ਇਹ ਫੈਸਲਾ ਲਿਆ ਹੈ। 

 

ਫਲਿੱਪਕਾਰਟ ਨੇ ਇੱਕ ਬਲਾੱਗ ਪੋਸਟ ਵਿੱਚ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ 24 ਮਾਰਚ ਨੂੰ ਜਾਰੀ ਕੀਤੇ ਗਏ ਹੁਕਮ ਅਨੁਸਾਰ, ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੇ ਭਾਰਤ ਵਿੱਚ 21 ਦਿਨਾਂ ਦਾ ਤਾਲਾਬੰਦੀ ਦਾ ਐਲਾਨ ਕੀਤਾ ਹੈ, ਇਸ ਲਈ ਅਸੀਂ ਅਸਥਾਈ ਤੌਰ ’ਤੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ। ਬਲਾਗ ਵਿੱਚ ਅੱਗੇ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਸੇਵਾ ਲਈ ਵਾਪਸ ਆਵਾਂਗੇ।


ਐਮਾਜ਼ਾਨ ਗ਼ੈਰ ਜ਼ਰੂਰੀ ਚੀਜ਼ਾਂ ਲਈ ਆਰਡਰ ਨਹੀਂ ਲੈ ਰਿਹੈ
 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐਮਾਜ਼ਾਨ ਇੰਡੀਆ ਨੇ ਕਿਹਾ ਕਿ ਉਸ ਨੇ ਅਸਥਾਈ ਤੌਰ 'ਤੇ ਘੱਟ ਤਰਜੀਹ ਵਾਲੇ ਉਤਪਾਦਾਂ ਦੇ ਆਰਡਰ ਲੈਣਾ ਬੰਦ ਕਰ ਦਿੱਤਾ ਹੈ ਅਤੇ ਸਫਾਈ ਅਤੇ ਹੋਰ ਉੱਚ ਤਰਜੀਹ ਵਾਲੇ ਉਤਪਾਦਾਂ ਦੀ ਸਪਲਾਈ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। 

 

ਦੇਸ਼ ਵਿੱਚ ਈ-ਕਾਮਰਸ ਕੰਪਨੀਆਂ ਉਤਪਾਦਾਂ ਦੀ ਸਪਲਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੀਆਂ ਹਨ। ਹਾਲਾਂਕਿ, ਆਪਣੀ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਖਾਣ, ਦਵਾਈ ਅਤੇ ਮੈਡੀਕਲ ਉਪਕਰਨਾਂ ਸਮੇਤ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਈ-ਕਾਮਰਸ ਵੱਲੋਂ ਸਪੁਰਦਗੀ ਕਰਨ ਦੀ ਆਗਿਆ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Flipkart ceases operations Amazon stops new orders amid lockdown