ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FASTag ਮੁਫਤ ਲੈਣ ਲਈ ਕਰ ਦਿਓ ਅਪਲਾਈ, ਬਚੇ ਸਿਰਫ 14 ਦਿਨ!

ਕੇਂਦਰ ਸਰਕਾਰ ਨੇ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਪਹਿਲਾਂ ਫਾਸਟੈਗ ਖਰੀਦਣੇ ਪੈਂਦੇ ਸਨ। ਪਰ ਹੁਣ 15 ਤੋਂ 29 ਫਰਵਰੀ ਤਕ 15 ਦਿਨਾਂ ਲਈ ਫਾਸਟੈਗ ਲਈ ਵਸੂਲ ਕੀਤੀ ਜਾਣ ਵਾਲੀ 100 ਰੁਪਏ ਦੀ ਫੀਸ ਮਾਫ ਕਰ ਦਿੱਤੀ ਗਈ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਟੋਲ ਪਲਾਜ਼ਿਆਂ 'ਤੇ ਇਹ ਫਾਸਟੈਗ ਮੁਫ਼ਤ ਮਿਲ ਰਹੇ ਹਨ। ਲੋਕ 29 ਫਰਵਰੀ ਤਕ ਫਾਸਟੈਗ ਮੁਫ਼ਤ ਲੈ ਸਕਦੇ ਹਨ। ਇਸ ਦੇ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ।
 

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਵਧਾਉਣ ਲਈ ਫਾਸਟੈਗ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੁਆਰਾ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਦੇਸ਼ 'ਚ 527 ਤੋਂ ਵੱਧ ਕੌਮੀ ਹਾਈਵੇਅ 'ਤੇ ਫਾਸਟੈਗ ਅਧਾਰਿਤ ਟੋਲ ਕੁਲੈਕਸ਼ਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।
 

ਸਰਕਾਰ ਨੇ ਚਾਰ ਪਹੀਆ ਵਾਹਨਾਂ 'ਤੇ ਫਾਸਟੈਗ ਲਗਾਉਣਾ ਇਸ ਲਈ ਲਾਜ਼ਮੀ ਕੀਤਾ ਹੈ ਤਾਕਿ ਟੋਲ ਪਲਾਜ਼ਿਆਂ 'ਤੇ ਲੰਮੀਆਂ ਲਾਈਨਾਂ ਨਾ ਲੱਗ ਸਕਣ। ਇਸ ਨਾਲ ਡਿਜ਼ੀਟਲ ਪੇਮੈਂਟ ਨੂੰ ਹੁੰਗਾਰਾ ਮਿਲੇਗਾ। ਇਹ ਫਾਸਟੈਗ ਟੋਲ ਪਲਾਜ਼ਾ, ਆਰਟੀਓ, ਪੈਟਰੋਲ ਪੰਪਾਂ, ਸਾਂਝੇ ਸੇਵਾ ਕੇਂਦਰਾਂ ਅਤੇ ਟਰਾਂਸਪੋਰਟ ਹੱਬਾਂ 'ਤੇ ਉਪਲੱਬਧ ਹੋਣਗੇ। ਮਾਈਫਾਸਟੈਗ ਐਪ (MyFASTag App), www.ihmcl.com 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਫਾਸਟੈਗ ਤੁਹਾਡੇ ਖੇਤਰ 'ਚ ਕਿੱਥੇ ਮਿਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Free FASTag available till 29 February government has waived off the cost of Rs 100