ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 100 ਤੋਂ ਪਹੁੰਚਿਆ 77ਵੇਂ ਸਥਾਨ ’ਤੇ, ਵਿਸ਼ਵ ਬੈਂਕ ਨੇ ਜਾਰੀ ਕੀਤੀ ਸੂਚੀ

1 / 4ਭਾਰਤ 100 ਤੋਂ ਪਹੁੰਚਿਆ 77ਵੇਂ ਸਥਾਨ ’ਤੇ, ਵਿਸ਼ਵ ਬੈਂਕ ਨੇ ਜਾਰੀ ਕੀਤੀ ਸੂਚੀ

2 / 4modi make in india

3 / 4modi make in india

4 / 4modi make in india

PreviousNext

ਵਿਸ਼ਵ ਬੈਂਕ ਦੀ ਕਾਰੋਬਾਰ ਸਹੂਲਤ ਰੈਕਿੰਗ ਚ ਭਾਰਤ ਨੇ 23 ਪੈੜਾਂ ਦੀ ਛਾਲ ਮਾਰੀ ਹੈ। ਇਸ ਰੈਕਿੰਗ ਚ ਭਾਰਤ ਹੁਣ 77ਵੇਂ ਸਥਾਨ ਤੇ ਪੁੱਜ ਗਿਆ ਹੈ। ਵਿਸ਼ਵ ਬੈਂਕ ਦੀ ਇਹ ਰੈਕਿੰਗ ਬੁੱਧਵਾਰ ਨੂੰ ਜਾਰੀ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਨੂੰ ਵਾਧੂ ਵਿਦੇਸ਼ੀ ਨਿਵੇਸ਼ ਖਿੱਚਣ ਚ ਮਦਦ ਮਿਲੇਗੀ। ਪਿਛਲੇ ਸਾਲ ਵਿਸ਼ਵ ਬੈਂਕ ਦੀ ਕਾਰੋਬਾਰ ਸਹੂਲਤ ਰੈਕਿੰਗ ਚ ਭਾਰਤ 100ਵੇਂ ਸਥਾਨ ਤੇ ਸੀ।

 

ਨਰਿੰਦਰ ਮੋਦੀ ਸਰਕਾਰ ਲਈ ਇਹ ਰੈਕਿੰਗ ਕੁਝ ਰਾਹਤ ਦੇ ਵਾਲੀ ਖਬਰ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਵੱਖੋ ਵੱਖ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਵਿਸ਼ਵ ਬੈਂਕ ਦੀ ਕਾਰੋਬਾਰ ਸਹੂਲਤ ਸਬੰਧੀ 2019 ਦੀ ਸਾਲਾਨਾ ਰਿਪੋਰਟ ਚ ਕਿਹਾ ਗਿਆ ਹੈ ਕਿ ਦੇਸ਼ ਚ ਕਾਰੋਬਾਰ ਸ਼ੁਰੂ ਕਰਨ ਅਤੇ ਉਸ ਵਿਚ ਸਹੂਲਤਾਂ ਨਾਲ ਜੁੜੇ 10 ਮਾਪਦੰਡਾਂ ਚੋਂ 6 ਚ ਭਾਰਤ ਦੀ ਹਾਲਤ ਸੁਧਰੀ ਹੈ। ਇਨ੍ਹਾਂ ਮਾਪਦੰਡਾਂ ਚ ਕਾਰੋਬਾਰ ਸ਼ੁਰੂ ਕਰਨਾ, ਬਣਾਉਣ ਦਾ ਪਰਮਿਟ, ਬਿਜਲੀ ਦੀ ਸੁਵਿਧਾ ਪ੍ਰਾਪਤ ਕਰਨਾ, ਕਰਜ਼ਾ ਪ੍ਰਾਪਤ ਕਰਨਾ, ਟੈਕਸਾਂ ਦਾ ਭੁਗਤਾਨ, ਸਰਹੱਦਪਾਰ ਵਪਾਰ, ਕਰਾਰਾਂ ਨੂੰ ਲਾਗੂ ਕਰਨਾ, ਦੀਵਾਲਾ ਪ੍ਰਕਿਰਿਆ ਤੋਂ ਨਜਿੱਠਣਾ ਸ਼ਾਮਲ ਹੈ।

 

ਨਰਿੰਦਰ ਮੋਦੀ ਸਰਕਾਰ 2014 ਚ ਸੱਤਾ ਚ ਆਈ ਸੀ। ਉਸ ਸਮੇਂ ਭਾਰਤ ਕਾਰੋਬਾਰ ਸਹੂਲਤ ਦੇ ਮਾਮਲੇ ਚ 190 ਦੇਸ਼ਾਂ ਦੀ ਸੂਚੀ ਚ 142ਵੇਂ ਸਥਾਨ ਤੇ ਸੀ। ਪਿਛਲੇ ਸਾਲ ਭਾਰਤ ਦੀ ਰੈਕਿੰਗ 131ਵੇਂ ਤੋਂ 100ਵੇਂ ਤੇ ਆ ਗਈ ਸੀ।

 

ਕਾਰੋਬਾਰ ਸਹੂਲਤ ਰੈਕਿੰਗ ਚ ਨਿਊਜ਼ੀਲੈਂਡ ਪਹਿਲੇ ਨੰਬਰ ਤੇ ਹੈ। ਉਸਤੋਂ ਬਾਅਦ ਸਿੰਗਾਪੁਰ, ਡੈਨਮਾਰਕ ਅਤੇ ਹਾਂਗਕਾਂਗ ਦਾ ਨੰਬਰ ਆਉਂਦਾ ਹੈ। ਸੂਚੀ ਚ ਅਮਰੀਕਾ 8ਵੇਂ, ਚੀਨ 46ਵੇਂ ਅਤੇ ਪਾਕਿਸਤਾਨ 136ਵੇਂ ਸਥਾਨ ਤੇ ਹੈ। ਵਿਸ਼ਵ ਬੈਂਕ ਨੇ ਇਸ ਮਾਮਲੇ ਚ ਸਭ ਤੋਂ ਤੇਜ਼ ਸੁਧਾਰ ਕਰਨ ਵਾਲੀ ਅਰਥਵਿਵਸਥਾਵਾਂ ਚ ਭਾਰਤ ਨੂੰ 10ਵੇਂ ਸਥਾਨ ਤੇ ਰੱਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From the 100th to the 77th place the World Bank released list