ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪੁੱਜੀ GDP ਗ੍ਰੋਥ ਰੇਟ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਸਤੰਬਰ ਤਿਮਾਹੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ 'ਚ ਆਰਥਕ ਵਿਕਾਸ ਦਰ 4.5 ਫੀਸਦੀ ਰਹੀ, ਜਦਕਿ ਇੱਕ ਸਾਲ ਪਹਿਲਾਂ ਇਸ ਸਮੇਂ ਆਰਥਿਕ ਵਿਕਾਸ ਦਰ 7 ਫੀਸਦੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਬੁਨਿਆਦੀ ਉਦਯੋਗਾਂ ਦਾ ਉਤਪਾਦਨ ਅਕਤੂਬਰ 'ਚ 5.8 ਫੀਸਦੀ ਡਿੱਗਿਆ।
 

ਦੇਸ਼ 'ਚ ਨਿਰਮਾਣ ਖੇਤਰ 'ਚ ਗਿਰਾਵਟ ਅਤੇ ਖੇਤੀ ਖੇਤਰ 'ਚ ਪਿਛਲੇ ਸਾਲ ਦੇ ਮੁਕਾਬਲੇ ਕਮਜੋਰ ਪ੍ਰਦਰਸ਼ਨ ਨਾਲ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 4.5 ਫੀਸਦੀ 'ਤੇ ਰਹਿ ਗਈ। ਇੱਕ ਸਾਲ ਪਹਿਲਾਂ 2018-19 ਦੀ ਇਸੇ ਤਿਮਾਹੀ 'ਚ ਆਰਥਿਕ ਵਾਧਾ ਦਰ 7 ਫੀਸਦੀ ਸੀ। ਉੱਥੇ ਹੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਇਹ 5 ਫੀਸਦੀ ਸੀ।

 


ਰਾਸ਼ਟਰੀ ਅੰਕੜਾ ਦਫਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਜੀਡੀਪੀ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 2019-20 ਵਿੱਚ ਜੁਲਾਈ-ਸਤੰਬਰ ਦੌਰਾਨ ਸਥਿਰ ਮੁੱਲ (2011-12) 'ਤੇ ਜੀਡੀਪੀ 35.99 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਇਸੇ ਮਿਆਦ 'ਚ 34.43 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਦੂਜੀ ਤਿਮਾਹੀ 'ਚ ਆਰਥਕ ਵਾਧਾ ਦਰ 4.5 ਫੀਸਦੀ ਰਹੀ। 
 

ਬੀਤੇ ਅਕਤੂਬਰ ਮਹੀਨੇ 'ਚ ਭਾਰਤ ਦੇ ਕੋਰ ਸੈਕਟਰ 'ਚ ਇੱਕ ਵਾਰ ਫਿਰ ਵੱਡੀ ਗਿਰਾਵਟ ਆਈ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 'ਚ 5.8 ਫੀਸਦੀ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਕੋਰ ਸੈਕਟਰ ਦੇ 8 ਮੁੱਖ ਉਦਯੋਗ ਕੋਇਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਪ੍ਰੋਡਕਟਸ, ਫਰਟੀਲਾਈਜ਼ਰਸ, ਸਟੀਲ, ਸੀਮੈਂਟ ਅਤੇ ਇਲੈਕਟਰੀਸਿਟੀ ਆਉਂਦੇ ਹਨ। ਇਨ੍ਹਾਂ ਦੀ ਭਾਰਤ ਦੇ ਕੁੱਲ ਇੰਡਸਟਰੀਅਲ ਆਊਟਪੁਟ (ਉਦਯੋਗਿਕ ਉਤਪਾਦਨ) 'ਚ ਲਗਭਗ 40 ਫੀਸਦੀ ਹਿੱਸੇਦਾਰੀ ਹੁੰਦੀ ਹੈ।


ਜੀਡੀਪੀ ਗ੍ਰੋਥ ਘਟੀ, ਪਰ ਅਰਥਚਾਰੇ 'ਚ ਮੰਦੀ ਨਹੀਂ : ਵਿੱਤ ਮੰਤਰੀ

 

ਕੋਰ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ 17.6 ਫੀਸਦੀ ਗਿਰਾਵਟ ਆਈ ਹੈ ਜਦਕਿ ਕੱਚਾ ਤੇਲ ਅਤੇ ਕੁਦਰਤੀ ਗੈਸ ਪ੍ਰੋਡਕਸ਼ਨ 'ਚ ਲੜੀਵਾਰ 5.1 ਅਤੇ 5.7 ਫੀਸਦੀ ਕਮੀ ਆਈ ਹੈ। ਸੀਮੈਂਟ ਪ੍ਰੋਡਕਸ਼ਨ 'ਚ 7.7 ਫੀਸਦੀ ਅਤੇ ਸਟੀਲ ਪ੍ਰੋਡਕਸ਼ਨ 'ਚ 1.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਇਲੈਕਟਰੀਸਿਟੀ ਪ੍ਰੋਡਕਸ਼ਨ 12.4 ਫੀਸਦੀ ਲਟਕ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GDP growth falls to 4 point 5 percent in September quarter