ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਏਅਰ ਇੰਡੀਆ ਦੇ ਸਰਵਰ ’ਚ ਖ਼ਰਾਬੀ: ਐਤਵਾਰ ਨੂੰ ਵੀ 137 ਉਡਾਣਾਂ ਪ੍ਰਭਾਵਿਤ

​​​​​​​ਏਅਰ ਇੰਡੀਆ ਦੇ ਸਰਵਰ ’ਚ ਖ਼ਰਾਬੀ: ਐਤਵਾਰ ਨੂੰ ਵੀ 137 ਉਡਾਣਾਂ ਪ੍ਰਭਾਵਿਤ

ਏਅਰ ਇੰਡੀਆ ਦੇ ਚੈੱਕ–ਇਨ ਸਾਫ਼ਟਵੇਅਰ ਵਿੱਚ ਬੀਤੇ ਕੱਲ੍ਹ ਸਨਿੱਚਰਵਾਰ ਸਵੇਰੇ ਆਈ ਖ਼ਰਾਬੀ ਦਾ ਅਸਰ ਹਾਲੇ ਵੀ ਬਰਕਰਾਰ ਹੈ। ਏਅਰਲਾਈਨ ਨੇ ਕਿਹਾ ਹੈ ਕਿ ਐਤਵਾਰ ਨੂੰ 137 ਉਡਾਣਾਂ ਦੀ ਆਮਦ ਤੇ ਰਵਾਲਗੀ ਵਿੱਚ ਦੇਰੀ ਹੋਵੇਗੀ।

 

 

ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਨੂੰ ਇਨ੍ਹਾਂ 137 ਉਡਾਣਾਂ ਵਿੱਚ ਔਸਤਨ 197 ਮਿੰਟਾਂ ਦੀ ਦੇਰੀ ਹੋਵੇਗੀ। ਸਮੁੱਚੇ ਵਿਸ਼ਵ ਦੇ ਹਜ਼ਾਰਾਂ ਯਾਤਰੀਆਂ ਨੂੰ ਕੱਲ੍ਹ ਸਵੇਰੇ ਬਹੁਤ ਮਾੜੇ ਅਨੁਭਵ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਏਅਰਲਾਈਨ ਦੇ PSS ਸਾਫ਼ਵੇਅਰ ਨੇ ਤਕਨੀਕੀ ਗੜਬੜੀ ਕਾਰਨ ਸਵੇਰੇ ਸਾਢੇ ਤਿੰਨ ਵਜੇ ਤੋਂ ਪੌਣੇ ਨੌਂ ਵਜੇ ਤੱਕ ਕੰਮ ਕਰਨਾ ਬੰਦ ਕਰ ਦਿੱਤਾ ਸੀ।

 

 

ਇਹ ਸਾਫ਼ਟਵੇਅਰ ਚੈੱਕ–ਇਨ, ਬੈਗੇਜ ਤੇ ਸੀਟਾਂ ਦੇ ਰਾਖਵੇਂਕਰਨ ਸਬੰਧੀ ਕੰਮਾਂ ਦਾ ਹਿਸਾਬ ਰੱਖਦਾ ਹੈ। ਬੁਲਾਰੇ ਨੇ ਦੱਸਿਆ ਕਿ ਸਾਫ਼ਟਵੇਅਰ ਦੇ ਪੰਜ ਘੰਟਿਆਂ ਤੱਕ ਖ਼ਰਾਬ ਰਹਿਣ ਕਾਰਨ ਸਨਿੱਚਰਵਾਰ ਨੂੰ 149 ਮਿੰਟਾਂ ਦੀ ਦੇਰੀ ਹੋਈ। ਐਤਵਾਰ ਨੂੰ ਇਸ ਅਸਰ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਦੱਸਿਆ ਕਿ ਅੱਜ ਵੀ 137 ਉਡਾਣਾਂ ਵਿੱਚ ਔਸਤਨ 197 ਮਿੰਟਾਂ ਦੀ ਦੇਰੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Glitch in Air India Server 137 flights affected on Sunday also