ਅਗਲੀ ਕਹਾਣੀ

ਖ਼ੁਸ਼ਖ਼ਬਰੀ! ਸੋਨਾ 100 ਰੁਪਏ ਅਤੇ ਚਾਂਦੀ 300 ਰੁਪਏ ਹੋਈ ਸਸਤੀ

ਗਹਿਣੇ ਖਰੀਦਣ ਵਾਲਿਆਂ ਦੀ ਮੰਗ ਘਟਣ ਕਾਰਨ ਦਿੱਲੀ ਸਰਾਫਾ ਬਾਜ਼ਾਰ ਚ ਵੀਰਵਾਰ ਨੂੰ ਸੋਨਾ 100 ਰੁਪਏ ਟੁੱਟ ਕੇ 31550 ਰੁਪਏ ਪ੍ਰਤੀ ਦਸ ਗ੍ਰਾਮ ਤੇ ਆ ਗਿਆ। ਦੂਜੇ ਪਾਸੇ ਚਾਂਦੀ ਵੀ 300 ਰੁਪਏ ਟੁੱਟ ਕੇ 38450 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

 

ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਇਸ ਸਾਲ ਤੀਜੀ ਵਾਰ ਵਿਆਜ ਦਰਾਂ ਵਧਾਉਣ ਕਾਰਨ ਕਮਜ਼ੋਰ ਵਿਸ਼ਵ ਪੱਧਰੀ ਪੱਖ ਅਤੇ ਘਰੇਲੂ ਹਾਜ਼ਰ ਮੰਗ ਘਟਣ ਕਾਰਨ ਸੋਨੇ ਦੀਆਂ ਕੀਮਤਾਂ ਚ ਗਿਰਾਵਟ ਆਈ। ਨਿਊਯਾਰਕ ਚ ਬੁੱਧਵਾਰ ਨੂੰ ਸੋਨਾ 0.56 ਫੀਸਦ ਦੇ ਨੁਕਸਾਨ ਤੋਂ 1,194.10 ਡਾਰਲ ਪ੍ਰਤੀ ਓਂਸ ਤੇ ਆ ਗਿਆ। ਚਾਂਦੀ ਵੀ 0.94 ਫੀਸਦ ਤੋਂ ਟੁੱਟ ਕੇ 14.30 ਡਾਲਰ ਪ੍ਰਤੀ ਓਂਸ ਤੇ ਆ ਗਈ। ਦਿੱਲੀ ਸਰਾਫਾ ਬਾਜ਼ਾਰ ਚ 99.9 ਫੀਸਦ ਅਤੇ 99.5 ਫੀਸਦ ਸ਼ੁੱਧਤਾ ਵਾਲਾ ਸੋਨਾ 100-100 ਰੁਪਏ ਟੁੱਟ ਕੇ ਕ੍ਰਮਵਾਰ 31550 ਰੁਪਏ ਅਤੇ 31400 ਰੁਪਏ ਪ੍ਰਤੀ ਦਸ ਗ੍ਰਾਮ ਤੇ ਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold and silver cost 300 rupees