ਵਿਦੇਸ਼ਾਂ ਚ ਦੋਵੇਂ ਕੀਮਤੀ ਧਾਤਾਂ ਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਦੇ ਨਾਲ ਸੋਨਾ 890 ਰੁਪਏ ਦੀ ਡਿੱਗ ਕੇ ਦੋ ਹਫਤੇ ਦੇ ਹੇਠਲੇ ਪੱਧਰ 39,580 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 2,700 ਰੁਪਏ ਦੀ ਭਾਰੀ ਗਿਰਾਵਟ ਨਾਲ ਇਕ ਹਫਤੇ ਦੇ ਹੇਠਲੇ ਪੱਧਰ 48,600 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ।
ਸੋਨੇ ਅਤੇ ਚਾਂਦੀ ਚ ਇਹ ਨੋਟਬੰਦੀ ਦੇ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ ਹਾਲਾਂਕਿ ਨੋਟਬੰਦੀ ਦੇ ਬਾਅਦ 18 ਦਿਨਾਂ ਮਾਰਕੀਟ ਬੰਦ ਰਹਿਣ ਦੇ ਬਾਅਦ ਬਾਜ਼ਾਰ ਖੁੱਲਣ ’ਤੇ ਅਜਿਹੀ ਗਿਰਾਵਟ ਦੇਖੀ ਗਈ ਸੀ। ਉਸ ਸਮੇਂ ਸੋਨਾ 1750 ਰੁਪਏ ਅਤੇ ਚਾਂਦੀ ਦੇ 3,100 ਰੁਪਏ ਟੁੱਟੇ ਸਨ।
ਵਪਾਰੀਆਂ ਨੇ ਕਿਹਾ ਕਿ ਸਥਾਨਕ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਕਾਫ਼ੀ ਉਤਰਾਅ ਚੜਾਅ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸੋਨੇ ਅਤੇ ਚਾਂਦੀ ਚ ਗਿਰਾਵਟ ਆਈ ਜੋ ਸ਼ਾਮ ਤੱਕ ਹੋਰ ਵਧ ਗਈ।
ਵਿਦੇਸ਼ਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਉਥੇ ਸੋਨਾ 2 ਫੀਸਦ ਤੇ ਚਾਂਦੀ ਚ 5 ਫੀਸਦ ਦੀ ਗਿਰਾਵਟ ਆਈ ਸੀ। ਇਹ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸੋਨੇ ਹਾਜ਼ਿਰ 10.45 ਡਾਲਰ ਦੀ ਗਿਰਾਵਟ ਦੇ ਨਾਲ 1,507.75 ਡਾਲਰ ਪ੍ਰਤੀ ਓਂਸ 'ਤੇ ਆ ਗਿਆ।
ਵਪਾਰ ਦੌਰਾਨ ਇਹ ਸਮੇਂ ਇਹ 1504.30 ਡਾਲਰ 'ਤੇ ਆ ਗਿਆ ਸੀ ਜਿਹੜਾ 23 ਅਗਸਤ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ ਦਾ ਅਮਰੀਕੀ ਸੋਨੇ ਵੀ 0.5 ਫੀਸਦ ਦੀ ਗਿਰਾਵਟ ਦੇ ਨਾਲ 1,517.90 ਡਾਲਰ ਪ੍ਰਤੀ ਓਂਸ 'ਤੇ ਬੰਦ ਹੋਇਆ। ਚਾਂਦੀ 0.42 ਡਾਲਰ ਯਾਨੀ ਤਕਰੀਬਨ ਢਾਈ ਫੀਸਦ ਦੀ ਗਿਰਾਵਟ ਨਾਲ 18.21 ਡਾਲਰ ਪ੍ਰਤੀ ਓਂਸ 'ਤੇ ਆ ਗਈ।
.