ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ ਤੇ ਚਾਂਦੀ ਦੀਆਂ ਕੀਮਤਾਂ ਘਟੀਆਂ

ਸੋਨਾ ਤੇ ਚਾਂਦੀ ਦੀਆਂ ਕੀਮਤਾਂ ਘਟੀਆਂ

ਵਿਦੇਸ਼ਾਂ ਤੋਂ ਤੇਜ਼ੀ ਦੇ ਸੰਕੇਤਾਂ ਦੇ ਬਾਵਜੂਦ ਮੰਗਲਵਾਰ ਨੂੰ ਦਿੱਲੀ ਸਰਫਾ ਬਾਜ਼ਾਰ `ਚ ਸੋਨਾ 100 ਰੁਪਏ ਪ੍ਰਤੀ ਦਸ ਗ੍ਰਾਮ ਘਟਕੇ 32,500 ਰੁਪਏ `ਤੇ ਆ ਗਿਆ। ਚਾਂਦੀ ਵੀ ਪ੍ਰਤੀ ਕਿਲੋਗ੍ਰਾਮ 700 ਰੁਪਏ ਘੱਟਕੇ 37,450 ਰੁਪਏ ਰਹਿ ਗਈ। 


ਸਥਾਨਕ ਵਪਾਰੀਆਂ ਅਨੁਸਾਰ ਦਿੱਲੀ `ਚ ਗਹਿਣਿਆਂ ਦੀ ਖਰੀਦ ਘੱਟਣ ਕਾਰਨ ਕੀਮਤਾਂ `ਚ ਕਮੀ ਆਈ ਹੈ। ਸਿੰਘਾਪੁਰ `ਚ ਸੋਨਾ 0.22 ਫੀਸਦੀ ਵਧਕੇ ਪ੍ਰਤੀ ਔਂਸ 1,203.50 ਅਮਰੀਕੀ ਡਾਲਰ ਅਤੇ ਚਾਂਦੀ 0.68 ਫੀਸਦੀ ਦੀ ਤੇਜ਼ੀ ਨਾਲ 14.18 ਪ੍ਰਤੀ ਔਂਸ `ਤੇ ਪਹੁੰਚ ਗਈ। ਦਿੱਲੀ ਸਰਫਾ ਬਾਜ਼ਾਰ `ਚ ਸੋਨਾ 99.99 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਦੇ ਭਾਅ 100-100 ਰੁਪਏ ਨਰਗ ਕ੍ਰਮਵਾਰ : 32,050 ਅਤੇ 31,900 ਰੁਪਏ ਪ੍ਰਤੀ 10 ਗ੍ਰਾਮ `ਤੇ ਆ ਗਏ।


ਗਿਨੀ (ਪ੍ਰਤੀ ਅੱਠ ਗ੍ਰਾਮ) 24,800 `ਤੇ ਸਥਿਰ ਰਹੀ। ਚਾਂਦੀ ਪ੍ਰਤੀ ਕਿਲੋਗ੍ਰਾਮ 700 ਰੁਪਏ ਡਿੱਗਕੇ 37,450 ਰੁਪਏ ਅਤੇ ਚਾਂਦੀ ਹਫਤਾਵਰੀ ਡਿਲੀਵਰੀ 453 ਰੁਪਏ ਕਮਜ਼ੋਰੀ ਨਾਲ 36,662 ਰੁਪਏ `ਤੇ ਬੰਦ ਹੋਈ। ਚਾਂਦੀ ਸਿੱਕਾ ਪ੍ਰਤੀ ਸੈਕੜਾ 1000 ਰੁਪਏ ਡਿੱਗਕੇ (ਖਰੀਦ) `ਚ 74,000 ਰੁਪਏ ਅਤੇ ਬਿਕਵਾਲੀ `ਚ 75,000 ਰੁਪਏ ਦੇ ਭਾਅ ਬੰਦ ਹੋਇਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gold and silver price today