ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ ਨਿਵੇਸ਼ਕਾਂ ਲਈ ਆਖਰ ਕਿਉਂ ਬਣਨ ਲੱਗਿਆ ਪਹਿਲੀ ਪਸੰਦ?

ਆਰਥਿਕ ਮੰਦੀ ਦੇ ਵਿਚਕਾਰ ਸੋਨਾ ਨਿਰੰਤਰ ਨਵੀਆਂ ਉਚਾਈਆਂ ਛੂਹ ਰਿਹਾ ਹੈ ਜਦਕਿ ਚਾਂਦੀ ਚ ਵੀ ਵਾਧਾ ਹੋ ਰਿਹਾ। ਵਿਸ਼ਲੇਸ਼ਕ ਭਵਿੱਖਬਾਣੀ ਕਰ ਰਹੇ ਹਨ ਕਿ ਪੀਲੀ ਧਾਤ ਦੀ ਇਹ ਚਮਕ ਹਾਲੇ ਕੁਝ ਹੋਰ ਸਮੇਂ ਲਈ ਬਣੀ ਰਹੇਗੀ।

 

ਇਸ ਸਮੇਂ ਜਦੋਂ ਦੇਸ਼-ਦੁਨੀਆ ਦੇ ਅਰਥਚਾਰੇ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ, ਸਟਾਕ ਮਾਰਕੀਟ ਡਿੱਗ ਰਹੀ ਹੈ ਅਤੇ ਪ੍ਰਾਪਰਟੀ ਬਾਜ਼ਾਰ ਵੀ ਠੰਢਾ ਹੈ। ਅਜਿਹੇ ਚ ਸੋਨਾ ਉਨ੍ਹਾਂ ਕੁਝ ਜਾਇਦਾਦਾਂ ਚ ਸ਼ਾਮਲ ਹੈ ਜੋ ਨਿਵੇਸ਼ਕਾਂ ਲਈ ਸੁਰੱਖਿਅਤ ਅਤੇ ਖਿੱਚਵਾ ਜਾਪ ਰਿਹਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਭਾਰਤ ਚ ਕੀਮਤੀ ਧਾਤਾਂ ਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਇਸ ਸਮੇਂ ਚਾਂਦੀ ਕੱਟ ਕਰ ਰਹੇ ਹਨ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਸੋਨਾ ਚ ਤੇਜ਼ੀ ਹਾਲੇ ਜਾਰੀ ਰਹੇਗੀ ਤੇ ਇਸ ਦੀ ਕੀਮਤ ਦੀਵਾਲੀ ਤੱਕ ਨਵਾਂ ਰਿਕਾਰਡ ਕਾਇਮ ਕਰ ਸਕਦੀ ਹੈ।

 

ਇਸ ਕੈਲੰਡਰ ਸਾਲ ਚ ਸੋਨੇ ਨੇ ਨਿਵੇਸ਼ਕਾਂ ਨੂੰ 20 ਫੀਸਦ ਤੋਂ ਵੱਧ ਲਾਭ ਦਿੱਤਾ ਹੈ ਜਦੋਂ ਕਿ 2018 ਚ ਇਸ ਚ ਨਿਵੇਸ਼ ਲਾਭ ਲਗਭਗ 6 ਫੀਸਦ ਸੀ।

 

31 ਦਸੰਬਰ ਨੂੰ ਦਿੱਲੀ ਚ ਸੋਨੇ ਦੀ ਕੀਮਤ 32,270 ਰੁਪਏ ਪ੍ਰਤੀ ਦਸ ਗ੍ਰਾਮ ਸੀ। ਜੋ ਅੱਜ 39,000 'ਤੇ ਚੱਲ ਰਹੀ ਹੈ। ਇਸ ਤਰ੍ਹਾਂ ਸੋਨੇ ਨੇ ਸਾਲ 2019 ਵਿੱਚ ਨਿਵੇਸ਼ਕਾਂ ਨੂੰ 20 ਫੀਸਦ ਤੋਂ ਵੱਧ ਵਾਪਸੀ ਦਿੱਤੀ ਹੈ।

 

ਇਸੇ ਤਰ੍ਹਾਂ ਚਾਂਦੀ ਵੀ ਇਸ ਕੈਲੰਡਰ ਸਾਲ ਚ 39,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 50,000 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਪਹੁੰਚ ਗਈ ਹੈ। ਇਸ ਤਰ੍ਹਾਂ ਕੀਮਤੀ ਧਾਤਾਂ ਨੇ ਨਿਵੇਸ਼ਕਾਂ ਨੂੰ ਉਮੀਦ ਨਾਲੋਂ ਵਧੀਆ ਲਾਭ ਦਿੱਤਾ ਹੈ।

 

ਦਿੱਲੀ ਬੁਲਿਅਨ ਐਂਡ ਜਵੈਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਮਲ ਗੋਇਲ ਨੇ ਭਾਸ਼ਾ ਨੂੰ ਦੱਸਿਆ ਕਿ ਵਿਸ਼ਵ ਭਰ ਚ ਮੰਦੀ ਦੇ ਡਰ ਕਾਰਨ ਸੋਨੇ ਦੀਆਂ ਕੀਮਤਾਂ ਚ ਤੇਜ਼ੀ ਆਈ ਹੈ। ਗੋਇਲ ਦਾ ਕਹਿਣਾ ਹੈ ਕਿ ਘਰੇਲੂ ਅਰਥਚਾਰੇ ਚ ਆਈ ਮੰਦੀ ਤੋਂ ਇਲਾਵਾ ਅਮਰੀਕਾ-ਚੀਨ ਵਪਾਰ ਯੁੱਧ ਅਤੇ ਵਿਸ਼ਵ ਪੱਧਰ ’ਤੇ ਹੋਰ ਘਟਨਾਵਾਂ ਨੇ ਨਿਵੇਸ਼ਕਾਂ ਦਾ ਸੋਨੇ ਪ੍ਰਤੀ ਰੁਚੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਿਆ ਡਿੱਗਣ ਕਾਰਨ ਸੋਨਾ ਵੀ ਮਜ਼ਬੂਤ ​​ਹੋ ਰਿਹਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਗੋਇਲ ਦਾ ਕਹਿਣਾ ਹੈ ਕਿ ਨਿਵੇਸ਼ ਦੇ ਲਿਹਾਜ਼ ਨਾਲ ਇਸ ਸਮੇਂ ਸੋਨੇ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਸਮੇਂ ਸੋਨਾ 42,000 ਰੁਪਏ ਅਤੇ ਚਾਂਦੀ 52,000 ਰੁਪਏ ਤੱਕ ਪਹੁੰਚ ਸਕਦੀ ਹੈ। ਆਲ ਇੰਡੀਆ ਬੁਲਿਅਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਂਦਰ ਜੈਨ ਦਾ ਮੰਨਣਾ ਹੈ ਕਿ ਰੁਪਏ ਦੀ ਗਿਰਾਵਟ ਸੋਨੇ ਦੀਆਂ ਕੀਮਤਾਂ ਨੂੰ ਵੀ ਸਮਰਥਨ ਦੇ ਰਹੀ ਹੈ।

 

ਹਾਲਾਂਕਿ, ਘਰੇਲੂ ਅਰਥਚਾਰੇ ਚ ਆਈ ਮੰਦੀ ਬਾਰੇ ਉਨ੍ਹਾਂ ਨੇ ਕੁਝ ਨਹੀਂ ਕਿਹਾ। ਜੇਨ ਨੇ ਕਿਹਾ ਕਿ ਰੁਪਿਆ ਹੀ ਨਹੀਂ, ਹੋਰ ਮੁਦਰਾਵਾਂ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਰਹੀਆਂ ਹਨ। ਇਸਦਾ ਸਿੱਧਾ ਲਾਭ ਸੋਨਾ ਨੂੰ ਹੋ ਰਿਹਾ ਹੈ।

 

ਵਰਣਨਯੋਗ ਹੈ ਕਿ ਬਜਟ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਤੋਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਰੁਪਏ ਉੱਤੇ ਦਬਾਅ ਵਧਿਆ ਹੈ, ਡਾਲਰ ਦੇ ਮੁਕਾਬਲੇ ਰੁਪਏ ਦਾ ਐਕਸਚੇਂਜ ਰੇਟ 72 ਰੁਪਏ ਪ੍ਰਤੀ ਡਾਲਰ ਤੋ਼ ਵੀ ਹਲਕਾ ਹੋ ਗਿਆ ਹੈ।

 

ਆਲ ਇੰਡੀਆ ਜੇਮਜ਼ ਐਂਡ ਜਵੈਲਰਜ਼ ਟ੍ਰੇਡਰਜ਼ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਬੱਛਰਾਜ ਬਮਾਵਾਲਾ ਦਾ ਮੰਨਣਾ ਹੈ ਕਿ ਸੋਨੇ ਦੇ ਵਾਧੇ ਪਿੱਛੇ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਕਾਰਨ ਹਨ। ਅਮਰੀਕਾ-ਚੀਨ ਵਪਾਰਕ ਜੰਗ, ਗਲੋਬਲ ਨਰਮੀ ਅਤੇ ਬ੍ਰੈਕਜ਼ਿਟ (ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਤੋਂ ਬਾਹਰ ਆਉਣ ਦੇ ਮੁੱਦੇ) ਕਾਰਨ ਵੀ ਨਿਵੇਸ਼ਕਾਂ ਦਾ ਸੋਨਾ ਪ੍ਰਤੀ ਰੁਝਾਨ ਵਧਿਆ ਹੈ।

 

ਬਮਾਵਾਲਾ ਦਾ ਮੰਨਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਸੋਨਾ 41,500 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਇਕ ਵੱਡਾ ਕਾਰਨ ਹੈ।

 

ਹਾਲਾਂਕਿ, ਉਨ੍ਹਾਂ ਕਿਹਾ ਕਿ ਸੋਨਾ ਇਸ ਸਮੇਂ ਤੇਜ਼ ਹੈ ਪਰ ਕੀਮਤਾਂ ਚ ਵਾਧੇ ਦਾ ਵਿਕਰੀ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਜੋ ਪੂਰੀ ਸਥਿਤੀ ਨੂੰ ਪਲਟ ਸਕਦਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਬਮਾਵਾਲਾ ਨੇ ਕਿਹਾ ਕਿ ਜੇਕਰ ਰੁਪਿਆ ਡਾਲਰ ਦੇ ਮੁਕਾਬਲੇ 72 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੇ ਰਹਿੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਚ ਸੋਨਾ 1,580 ਡਾਲਰ ਪ੍ਰਤੀ ਓਂਸ ਤੱਕ ਜਾ ਸਕਦਾ ਹੈ। ਹਾਲਾਂਕਿ ਇਸ ਦੇ ਬਾਅਦ ਨਰਮੀ ਦੀ ਸੰਭਾਵਨਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold became the first choice of investors in financial crisis