ਸੋਨੇ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ ਹੈ। ਇਨ੍ਹਾਂ ਚਾਰ ਦਿਨਾਂ ਚ ਇਸ ਚ 1,500 ਰੁਪਏ ਦੀ ਘਾਟ ਆਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਆਈ ਹੈ। ਵ੍ਹਾਈਟ ਮੈਟਲ ਪੰਜ ਦਿਨਾਂ ਚ 3,600 ਰੁਪਏ ਸਸਤਾ ਹੋ ਗਿਆ ਹੈ।
ਮੰਗਲਵਾਰ ਨੂੰ ਦਿੱਲੀ ਸਰਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 400 ਰੁਪਏ ਦੀ ਗਿਰਾਵਟ ਦੇ ਨਾਲ 38,970 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵੀ 100 ਰੁਪਏ ਦੀ ਗਿਰਾਵਟ ਨਾਲ 48,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨੇ ਹਾਜ਼ਿਰ 3.05 ਡਾਲਰ ਦੀ ਗਿਰਾਵਟ ਦੇ ਨਾਲ 1,495.25 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨੇ ਦਾ ਭਾਅ ਵੀ 9.30 ਡਾਲਰ ਦੀ ਗਿਰਾਵਟ ਦੇ ਨਾਲ 1,501.80 ਡਾਲਰ ਪ੍ਰਤੀ ਓਂਸ 'ਤੇ ਬੋਲਿਆ ਗਿਆ।
ਮਾਰਕੀਟ ਦੇ ਮਾਹਰਾਂ ਨੇ ਦਸਿਆ ਕਿ ਅਮਰੀਕਾ ਅਤੇ ਚੀਨ ਦਰਮਿਆਨ ਵਪਾਰਕ ਜੰਗ ਨੂੰ ਲੈ ਕੇ ਵਧੀਆ ਸਿੱਟੇ ਵਾਰ ਸਮਝੌਤੇ ਦੀ ਗੱਲਬਾਤ ਹੋਣ ਦੀ ਉਮੀਦਾਂ ਕਾਰਨ ਲਗਾਤਾਰ ਚੌਥੇ ਦਿਨ ਪੀਲੀ ਧਾਤ ਕਮਜ਼ੋਰ ਹੋਈ ਹੈ। ਨਿਵੇਸ਼ਕਾਂ ਦਾ ਵਿਸ਼ਵਾਸ ਜੋਖਮ ਭਰਪੂਰ ਪੂੰਜੀ ਬਾਜ਼ਾਰ ਚ ਵਾਪਸ ਜਾਣ ਕਾਰਨ ਇੱਕ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਖਿੱਚ ਘਟੀ ਹੈ।
.