ਆਲਮੀ ਪੱਧਰ ਤੇ ਕੀਮਤੀ ਧਾਤੂਆਂ ਚ ਪਿਛਲੇ ਸੀਜ਼ਨ ਚ ਆਈ ਜ਼ਬਰਦਸਤ ਤੇਜ਼ੀ ਕਾਰਨ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਚ ਸੋਨਾ 550 ਰੁਪਏ ਦੀ ਛਾਲ ਮਾਰ ਕੇ 38 ਹਜ਼ਾਰ ਦੇ ਮੁੱਲ ਨੂੰ ਪਾਰ ਕਰ ਗਿਆ ਤੇ ਹੁਣ ਤਕ ਰਿਕਾਰਡ ਪੱਧਰ 38,470 ਰੁਪਏ ਪ੍ਰਤੀ 10 ਗ੍ਰਾਮ ਤੇ ਪੁੱਜ ਗਿਆ।
ਸਥਾਨਕ ਬਾਜ਼ਾਰ ਚ ਪੀਲੀ ਧਾਤੂ ਪਹਿਲੀ ਵਾਰ 38 ਹਜ਼ਾਰ ਦੇ ਪਾਰ ਪੁੱਜੀ ਹੈ। ਸੰਸਦ ਚ 5 ਜੁਲਾਈ ਨੂੰ ਪੇਸ਼ ਬਜਟ ਦੇ ਬਾਅਦ ਸੋਨਾ 4,300 ਰੁਪਏ ਮਹਿੰਗਾ ਹੋ ਚੁੱਕਿਆ ਹੈ। ਦਿੱਲੀ ਸਰਾਫਾ ਬਾਜ਼ਾਰ ਚ ਚਾਂਦੀ 630 ਰੁਪਏ ਦੀ ਮਜ਼ਬੂਤੀ ਦੇ ਨਾਲ 44,300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪੁੱਜ ਗਈ।
ਆਲਮੀ ਬਾਜ਼ਾਰ ਚ ਪਿਛਲੇ ਸੀਜ਼ਨ ਚ ਸੋਨਾ 1500 ਡਾਲਰ ਓਂਸ ਦੇ ਨੇੜੇ ਪੁੱਜ ਗਿਆ ਸੀ। ਹਾਲਾਂਕਿ ਅੱਜ ਸੋਨਾ ਹਾਜ਼ਰ 0.28 ਫੀਸਦ ਡਿੱਗ ਕੇ 1,496.60 ਡਾਲਰ ਪ੍ਰਤੀ ਓਂਸ ਤੇ ਰਿਹਾ। ਇਸ ਦੌਰਾਨ ਅਕਤੂਬਰ ਦਾ ਅਮਰੀਕਾ ਸੋਨਾ ਵਾਯਦਾ 0.64 ਫੀਸਦ ਡਿੱਗ ਕੇ 1497.70 ਡਾਲਰ ਪ੍ਰਤੀ ਓਂਸ ਤੇ ਰਿਹਾ। ਚਾਂਦੀ 0.19 ਫੀਸਦ ਡਿੱਗ ਕੇ 17.07 ਡਾਲਰ ਪ੍ਰਤੀ ਓਂਸ ਬੋਲੀ ਗਈ।
.