ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਨੇ ਪਾਰ ਕੀਤਾ 36000 ਦਾ ਮੁੱਲ, ਚਾਂਦੀ ਨੇ ਵੀ ਲਗਾਈ ਦੌੜ

ਅਮਰੀਕਾ ਅਤੇ ਚੀਨ ਵਿਚਾਲੇ ਜੰਗੀ ਪੱਧਰ ਤੇ ਚੱਲ ਰਹੀ ਵਪਾਰਕ ਜੰਗ ਚ ਤੇਜ਼ੀ ਆਉਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ਦੇ ਸੁਰੱਖਿਅਤ ਨਿਵੇਸ਼ਕ ਵੱਲ ਮੁੜਨ ਕਾਰਨ ਵਿਸ਼ਵ ਪੱਧਰ ਤੇ ਸੋਨੇ ਦੇ ਮੁੱਲ ਚ ਸ਼ੁੱਕਰਵਾਰ ਨੂੰ ਇਸ ਦਾ ਸਿੱਧਾ ਅਸਰ ਘਰੇਲੂ ਪੱਧਰ ਤੇ ਪਿਆ।

 

ਦਿੱਲੀ ਦੇ ਸਰਾਫਾ ਬਾਜ਼ਾਰ ਚ ਸੋਨਾ 565 ਰੁਪਏ ਦੀ ਛਾਲ ਲਗਾ ਕੇ ਦੇਸ਼ ਚ ਪਹਿਲੀ ਵਾਰ 36 ਹਜ਼ਾਰ ਰੁਪਏ ਤੋਲਾ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਿਆਂ 36360 ਰੁਪਏ ਤੇ ਪੁੱਜ ਗਿਆ।

 

ਇਸ ਦੇ ਨਾਲ ਹੀ ਚਾਂਦੀ ਵੀ 370 ਰੁਪਏ ਦਾ ਵਾਧਾ ਲੈ ਕੇ 41900 ਰੁਪਏ ਪ੍ਰਤੀ ਕਿਲੋ ਤੇ ਬੋਲੀ ਗਈ।

 

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਉਤਪਾਦਾਂ ਤੇ ਵਾਧੂ ਟੈਕਸ ਲਗਾਉਣ ਦੇ ਐਲਾਨ ਮਗਰੋਂ ਚੀਨ ਦੇ ਵੀ ਅਮਰੀਕਾ ਦੇ ਉਤਪਾਦਾਂ ਤੇ ਲਗਾਏ ਜਾਣ ਵਾਲੇ ਟੈਕਸ ਚ ਵਾਧਾ ਕਰਨ ਦੇ ਖਦਸ਼ੇ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਵੱਧ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਨਿਵੇਸ਼ਕਾਂ ਦੇ ਸੋਨੇ ਵੱਲ ਰੁਝਾਨ ਕਰਨ ਨਾਲ ਪਿਛਲੇ ਇਜਲਾਸ ਚ ਸੋਨਾ 1450 ਡਾਲਰ ਪ੍ਰਤੀ ਓਂਸ ਵੱਲ ਵਧਿਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price crossed Rs 36000 level on friday because of demand