ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਮੁੱਲ ’ਚ ਆਈ ਜ਼ਬਰਦਸਤ ਗਿਰਾਵਟ, ਇਹ ਹੈ ਕਾਰਨ

ਵਿਸ਼ਵ ਪੱਧਰੀ ਕੀਮਤੀ ਧਾਤੂਆਂ ਚ ਰਹੀ ਗਿਰਾਵਟ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਚ ਸੋਮਵਾਰ ਨੂੰ ਸੋਨਾ 100 ਰੁਪਏ ਟੁੱਟ ਕੇ 33,620 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਜਦਕਿ ਚਾਂਦੀ 10 ਰੁਪਏ ਹੇਠਾਂ ਆ ਕੇ 38,090 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

 

ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਰ ਸ਼ੁੱਕਰਵਾਰ ਨੂੰ 7.90 ਡਾਲਰ ਟੁੱਟ ਕੇ 1,333 ਡਾਲਰ ਪ੍ਰਤੀ ਔਂਸ ’ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 02. ਫ਼ੀਸਦ ਡਿੱਗ ਕੇ 1,343.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

 

ਬਾਜ਼ਾਰ ਮਾਹਰਾਂ ਨੇ ਦਸਿਆ ਕਿ ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਵਧਣ ਵਿਚਾਲੇ ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਹਫਤੇ ਵਿਆਜ ਦਰਾਂ ਚ ਵਾਧੇ ਕਰਨ ਦੇ ਸੰਕੇਤ ਨਾਲ ਡਾਲਰ ਚ ਆਈ ਤੇਜ਼ੀ ਕਾਰਨ ਕੀਮਤੀ ਧਾਤੂਆਂ ’ਤੇ ਦਬਾਅ ਬਣਿਆ ਹੈ।

 

ਇਸ ਦੇ ਨਾਲ ਹੀ ਪੱਛਮੀ ਏਸ਼ੀਆ ਚ ਵੱਧਦੇ ਤਣਾਅ ਨਾਲ ਤੇਲ ਦੀਆਂ ਕੀਮਤਾਂ ਚ ਉਛਾਲ ਤੋਂ ਵੀ ਨਿਵੇ਼ਸਕਾਂ ਨੇ ਤੇਲ ਦਾ ਰੁੱਖ ਕੀਤਾ ਹੈ ਜਿਸ ਕਾਰਨ ਸੋਨਾ-ਚਾਂਦੀ ਚ ਗਿਰਾਵਟ ਹੋਈ ਹੈ। ਅੰਤਰਰਾਜੀ ਬਾਜ਼ਾਰ ਚ ਚਾਂਦੀ ਹਾਜ਼ਿਰ 0.2 ਫੀਸਦ ਡਿੱਗ ਕੇ 14.84 ਡਾਲਰ ਪ੍ਰਤੀ ਔਂਸ ’ਤੇ ਰਹੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price down because of less demand on Monday