ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੀਆਂ ਕੀਮਤਾਂ ’ਚ ਆਇਆ 2000 ਰੁਪਏ ਦਾ ਉਛਾਲ

ਸੋਨੇ ਦੀਆਂ ਕੀਮਤਾਂ ਮਹੀਨੇ ਵਿਚ 2000 ਰੁਪਏ ਵਧੀਆਂ

ਭਾਰਤੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ ਉਛਾਲ ਦਾ ਦੌਰ ਜਾਰੀ ਹੈ। ਗਹਿਣੇ ਕਾਰੋਬਾਰੀਆਂ ਵੱਲੋਂ ਮੰਗ ਵੱਧਣ ਨਾਲ ਘਰੇਲੂ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਦਾ ਭਾਅ 930 ਰੁਪਏ ਉਛਲ ਕੇ 35,800 ਰੁਪਏ ਪ੍ਰਤੀ ਦਸ ਗ੍ਰਾਮ ਉਤੇ ਪਹੁੰਚ ਗਿਆ। ਇਸ ਤਰ੍ਹਾਂ ਸਿਰਫ 30 ਦਿਨਾਂ ਵਿਚ ਸੋਨੇ ਦੀ ਕੀਮਤ ਵਿਚ 2000 ਰੁਪਏ ਤੋਂ ਜ਼ਿਆਦਾ ਉਛਾਲ ਆਇਆ ਹੈ।

 

ਕਮੋਡਿਟੀ ਮਾਹਿਰਾਂ ਅਨੁਸਾਰ, ਅਮਰੀਕੀ ਫੇਡਰਲ ਰਿਜਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੇ ਨੀਤੀਗਤ ਵਿਆਜ ਦਰ ਵਿਚ ਕਟੌਤੀ ਦੇ ਸੰਕੇਤਾਂ ਨਾਲ ਨਿਵੇਸ਼ਕਾਂ ਨੇ ਸੋਨੇ ਵਰਗੇ ਸੁਰੱਖਿਅਤ ਵਿਕਲਪਾਂ ਦਾ ਰੁਖ ਕਰ  ਰਹੇ ਹਨ। ਭਾਰਤ ਸਮੇਤ ਵਿਸ਼ਵ ਸ਼ੇਅਰ ਬਾਜ਼ਾਰ ਵਿਚ ਵੀ ਗਿਰਾਵਟ ਦਾ ਦੌਰ ਹੈ। ਇਸ ਦੇ ਚਲਤਿਆਂ  ਨਿਵੇਸ਼ਕਾਂ ਦੀ ਦਿਲਚਸਪੀ ਸੋਨੇ ਵਿਚ ਵਧੀ ਹੈ। ਇਸ ਨਾਲ ਛੇਤੀ ਹੀ ਸੋਨਾ 36,000 ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਬਹੁਤ ਸੰਭਵ ਹੈ ਕਿ ਸੋਨੇ ਵਿਚ ਇਹ ਤੇਜੀ ਦਿਵਾਲੀ ਤੱਕ ਰਹੇ ਅਤੇ ਸੋਨਾ 40 ਹਜ਼ਾਰੀ ਹੋ ਜਾਵੇਗਾ।

 

ਦਿੱਲੀ ਸਰਾਫਾ ਬਾਜ਼ਾਰ ਵਿਚ, 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਕ੍ਰਮਵਾਰ : 930–930 ਰੁਪਏ ਮਜ਼ਬੂਤ ਹੋ ਕੇ 35,800 ਰੁਪਏ ਅਤੇ 35,630 ਰੁਪਏ ਪ੍ਰਤੀ ਦਸ ਗ੍ਰਾਮ ਉਤੇ ਪਹੁੰਚ ਗਿਆ।

ੲੰਜੇਲ ਬ੍ਰੋਕਿੰਗ ਵਿਚ ਕਮੋਡਿਟੀਜ਼ ਦੇ ਡਿਪਟੀ ਵੀ ਵੀ–ਰਿਸਰਚ ਅਨੁਜ ਗੁਪਤਾ ਨੇ ਦੱਸਿਆ ਕਿ ਸੋੁਨੇ ਵਿਚ ਤੇਜੀ ਦਾ ਦੌਰ ਅੱਗੇ ਵੀ ਜਾਰੀ ਰਹਿਣ ਦੀ ਪੂਰੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price down is up by rs 2000 in last one month