ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਮੁੱਲ ’ਚ ਭਾਰੀ ਉਛਾਲ, ਇਹ ਹੋ ਗਿਆ ਰੇਟ

ਮਜ਼ਬੂਤ ਵਿਸ਼ਵ ਰੁਖ ਨਾਲ ਦਿੱਲੀ ਸਰਾਫਾ ਬਾਜ਼ਾਰ ਚ ਵੀਰਵਾਰ ਨੂੰ ਸੋਨੇ ਦਾ ਮੁੱਲ 930 ਰੁਪਏ ਉਛਲ ਕੇ 35,800 ਰੁਪਏ ਪ੍ਰਤੀ ਤੋਲਾ ਹੋ ਗਿਆ। ਆਲ ਇੰਡੀਆ ਸਰਾਫਾ ਸੰਘ ਮੁਤਾਬਕ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵੱਧਣ ਨਾਲ ਚਾਂਦੀ ਵੀ 300 ਰੁਪਏ ਵੱਧ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਰਹੀ।

 

ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੈਰੋਮ ਪਾਵੇਲ ਦੇ ਨਿਤੀਗਤ ਵਿਆਜ ਦਰ ਚ ਕਟੌਤੀ ਦੇ ਸੰਕੇਤਾਂ ਨਾਲ ਨਿਵੇਸ਼ਕਾਂ ਨੇ ਸੋਨੇ ਵਰਗੇ ਸੁਰੱਖਿਅਤ ਰਸਤਿਆਂ ਦਾ ਰਾਹ ਫੜਿਆ। ਵਪਾਰੀਆਂ ਮੁਤਾਬਕ ਵਿਸ਼ਵ ਪੱਧਰੀ ਹਾਲਾਤ ਤੋਂ ਇਲਾਵਾ ਸਥਾਨਕ ਗਹਿਣੇ-ਕਾਰੋਬਾਰੀਆਂ ਦੀ ਮੰਗ ਆਉਣ ਨਾਲ ਵੀ ਸੋਨੇ ਨੂੰ ਹਮਾਈਤ ਮਿਲੀ।

 

ਦਿੱਲੀ ਸਰਾਫਾ ਬਾਜ਼ਾਰ ਚ 99.9 ਫੀਸਦ ਅਤੇ 99.5 ਫੀਸਦ ਸ਼ੁੱਧਤਾ ਵਾਲਾ ਸੋਨਾ ਲੜੀਵਾਰ 930-930 ਰੁਪਏ ਮਜ਼ਬੂਤ ਹੋ ਕੇ 35,800 ਰੁਪਏ ਅਤੇ 35,630 ਰੁਪਏ ਪ੍ਰਤੀ ਦਸ ਗ੍ਰਾਮ ਤੇ ਪੁੱਜ ਗਿਆ। 8 ਗ੍ਰਾਮ ਵਾਲੀ ਗਿੰਨੀ ਵੀ 100 ਰੁਪਏ ਵੱਧ ਕੇ 27,400 ਰੁਪਏ ਪ੍ਰਤੀ ਇਕਾਈ ਤੇ ਪੁੱਜ ਗਈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price down is up in Delhi because of demand