ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਮੁੱਲ ’ਚ ਆਈ ਗਿਰਾਵਟ, ਜਾਣੋ ਕੀਮਤ

ਵਿਸ਼ਵ ਪੱਧਰ ’ਤੇ ਸੋਨੇ ਦਾ ਮੁੱਲ ਮਜ਼ਬੂਤ ਹੋਣ ਬਾਵਜੂਦ ਸੁਨਿਆਰਿਆਂ ਦੀ ਕਮਜ਼ੋਰ ਮੰਗ ਹੋਣ ਕਾਰਨ ਸੋਨੇ ਦੇ ਮੁੱਲ ਚ ਸੋਮਵਾਰ ਨੂੰ 100 ਰੁਪਏ ਟੁੱਟ ਕੇ 34,270 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ। ਹਾਲਾਂਕਿ ਚਾਂਦੀ ਦਾ ਮੁੱਲ ਮੰਗ ਵਧਣ ਕਾਰਨ 90 ਰੁਪਏ ਦੀ ਤੇਜ਼ੀ ਨਾਲ 39,090 ਰੁਪਏ ਕਿਲੋ ’ਤੇ ਪਹੁੰਚ ਗਈ।

 

ਵਪਾਰੀਆਂ ਮੁਤਾਬਕ ਘਰੇਲੂ ਹਾਜ਼ਰ ਬਾਜ਼ਾਰ ਚ ਸਥਾਨਕ ਸੁਨਿਆਰਿਅਟਾਂ ਦੀ ਕਮਜ਼ੋਰ ਮੰਗ ਨਾਲ ਸੋਨੇ ਦੇ ਮੁੱਲ ਚ ਨਰਮੀ ਰਹੀ। ਹਾਲਾਂਕਿ ਵਿਸ਼ਵ ਪੱਧਰ ਤੇ ਮਜ਼ਬੂਤ ਮੁੱਲ ਨਾਲ ਗਿਰਾਵਟ ’ਤੇ ਰੋਕ ਲਗੀ।

 

ਕੋਮੀ ਰਾਜਧਾਨੀ ਚ 99.9 ਫ਼ੀਸਦ ਅਤੇ 99.5 ਫ਼ੀਸਦ ਸ਼ੁੱਧਤਾ ਵਾਲੇ ਸੋਨੇ ਦੇ ਮੁੱਲ 100-100 ਰੁਪਏ ਟੁੱਟ ਕੇ ਲੜੀਵਾਰ 34,270 ਅਤੇ 34,100 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਹਾਲਾਂਕਿ ਗਿੰਨੀ ਦੀ ਕੀਮਤ 26,800 ਰੁਪਏ ਪ੍ਰਤੀ 8 ਗ੍ਰਾਮ ਤੇ ਸਥਿਰ ਰਹੀ।

 

ਸ਼ਨਿੱਚਰਵਾਰ ਨੂੰ ਸੋਨਾ 70 ਰੁਪਏ ਦੇ ਵਾਧੇ ਨਾਲ 34,370 ਰੁਪਏ ਪ੍ਰਤੀ 10 ਗ੍ਰਾਮ ’ਤੇ ਪੁੱਜ ਗਿਆ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price is down because of less demand