ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਗ੍ਰਾਮ ਸੋਨੇ ਦੀ ਕੀਮਤ 39000 ਦੇ ਨੇੜੇ, ਚਾਂਦੀ ’ਚ ਤੇਜ਼ੀ

ਡਾਲਰ ਦੇ ਮੁਕਾਬਲੇ ਰੁਪਿਆ ਦੀ ਕਮਜ਼ੋਰੀ ਵਿਸ਼ਵ ਪੱਧਰ 'ਤੇ ਪੀਲੀ ਧਾਤ ਦੀ ਗਿਰਾਵਟ ਦੇ ਵਿਚਕਾਰ ਵੇਖੀ ਗਈ ਹੈ। ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 25 ਰੁਪਏ ਦੀ ਤੇਜ਼ੀ ਨਾਲ 39 ਹਜ਼ਾਰ ਰੁਪਏ ਵੱਲ ਵੱਧਦਿਆਂ 38,995 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ 45,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਣੀ ਰਹੀ।

 

ਸਥਾਨਕ ਬਾਜ਼ਾਰ ਦੇ ਉਲਟ ਵਿਦੇਸ਼ਾਂ ਵਿਚ ਸੋਨੇ ’ਤੇ ਦਬਾਅ ਰਿਹਾ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੋਨਾ 0.15 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,496.30 ਡਾਲਰ ਪ੍ਰਤੀ ਓਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨੇ ਵਾਅਦਾ 0.18 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,494.60 ਡਾਲਰ ਪ੍ਰਤੀ ਓਂਸ 'ਤੇ ਰਿਹਾ।

 

ਹਾਲਾਂਕਿ ਪੀਲੀ ਧਾਤ ਦੇ ਉਲਟ ਚਾਂਦੀ ਦੀ ਚੜ੍ਹਤ ਰਹੀ। ਚਾਂਦੀ 0.23 ਪ੍ਰਤੀਸ਼ਤ ਚੜ੍ਹ ਕੇ 17.05 ਡਾਲਰ ਪ੍ਰਤੀ ਓਂਸ 'ਤੇ ਰਹੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gold price is up before Janmashtami reaches near Rs 39000