ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਤੱਕ ਸੋਨਾ ਜਾ ਸਕਦੈ 40,000 ਤੋਂ ਵੀ ਪਾਰ

ਦੀਵਾਲੀ ਤੱਕ ਸੋਨਾ ਜਾ ਸਕਦੈ 40,000 ਤੋਂ ਵੀ ਪਾਰ

ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਤਣਾਅ ਤੇ ਦੁਨੀਆ ਭਰ ਵਿੱਚ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਿੱਚ ਕਮੀ ਨਾਲ ਸੋਨਾ ਦੀਵਾਲੀ ਤੱਕ 40 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਭਾਵ ਤੋਲ਼ਾ ਤੋਂ ਵੀ ਪਾਰ ਜਾ ਸਕਦਾ ਹੈ।

 

 

ਇਸ ਵਾਰ ਦੀਵਾਲੀ 27 ਅਕਤੂਬਰ ਨੂੰ ਹੈ। ਦਿੱਲੀ ਵਿੱਚ ਸੋਨਾ ਸਨਿੱਚਰਵਾਰ ਨੂੰ 38,570 ਰੁਪਏ ਪ੍ਰਤੀ ਤੋਲ਼ਾ ਸੀ। ਮਲਟੀ ਕਮੌਡਿਟੀ ਐਕਸਚੇਂਜ ਉੱਤੇ ਅਕਤੂਬਰ ਦੇ ਵਾਅਦਾ ਕਾਰੋਬਾਰ ਵਿੱਚ ਵੀ ਸੋਨਾ 38 ਹਜ਼ਾਰ ਦਾ ਪੱਧਰ ਛੋਹ ਚੁੱਕਾ ਹੈ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਉੱਤੇ ਆਰਕਿਕ ਤੇ ਸਿਆਸੀ ਅਸਥਿਰਤਾ ਕਾਰਨ ਸੋਨੇ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਏਂਜੇਲ ਬ੍ਰੋਕਿੰਗ ਦੇ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਅਮਰੀਕਾ–ਚੀਨ ਦੇ ਵਪਾਰਕ ਰਿ਼ਸ਼ਤਿਆਂ ਵਿੱਚ ਥੋੜ੍ਹੀ ਨਰਮੇ ਭਾਵੇਂ ਦਿਸੀ ਹੋਵੇ ਪਰ ਵਿਸ਼ਵ ਦ੍ਰਿਸ਼ ਨਾਂਹ–ਪੱਖੀ ਹੈ। ਅਜਿਹੇ ਹਾਲਾਤ ਵਿੱਚ ਸੋਨੇ ਦੀ ਕੀਮਤ ਦੀਵਾਲੀ ਤੱਕ 40 ਹਜ਼ਾਰ ਦੇ ਪੱਧਰ ਨੂੰ ਵੀ ਛੋਹ ਸਕਦੀ ਹੇ।

 

 

ਸ਼ੇਅਰ ਬਾਜ਼ਾਰਾਂ ਵਿੱਚ ਅਸਥਿਰਤਾ ਤੇ ਆਰਥਿਕ ਸੁਸਤੀ ਦੇ ਖ਼ਦਸ਼ੇ ਨੂੰ ਵੇਖਦਿਆਂ ਨਿਵੇਸ਼ਾਂ ਦਾ ਸੋਨੇ ਵੱਲ ਰੁਝਾਨ ਵਧ ਰਿਹਾ ਹੈ। ਬੌਂਡ ਬਾਜ਼ਾਰ ਵਿੱਚ ਵੀ ਆਰਥਿਕ ਮੰਦੀ ਦੀ ਚੇਤਾਵਨੀ ਦਿਸ ਰਹੀ ਹੈ।

 

 

ਵੱਡੇ ਦੇਸ਼ਾਂ ਦੀ ਬਰਾਮਦ ਵਿੱਚ ਵੀ ਗਿਰਾਵਟ ਆ ਰਹੀ ਹੈ, ਜੋ ਸ਼ੁਭ ਸੰਕੇਤ ਨਹੀਂ ਹੈ। ਲੋਕ ਇਸ ਨੂੰ ਮੰਦੀ ਦਾ ਸੰਕੇਤ ਮੰਨ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price may cross Rs 40000