ਅਗਲੀ ਕਹਾਣੀ

ਸੋਨਾ ਪੁੱਜਿਆ ਨਵੇਂ ਰਿਕਾਰਡ ਮੁੱਲ ’ਤੇ, ਚਾਂਦੀ ’ਚ ਵੀ ਵਾਧਾ

ਵਿਦੇਸ਼ਾਂ ਚ ਦੋਨੇ ਕੀਮਤੀ ਧਾਤਾਂ ਚ ਭਾਰੀ ਗਿਰਾਵਟ ਦੇ ਚੱਲਦਿਆਂ ਦਿੱਲੀ ਸਰਫਾ ਬਾਜ਼ਾਰ ਚ ਪਿਛਲੇ ਦਿਨ ਦੀ ਨਰਮੀ ਤੋਂ ਬਾਅਦ ਮੰਗਲਵਾਰ ਨੂੰ ਸੋਨਾ 200 ਰੁਪਏ ਉਛਲ ਕੇ 38,770 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਚਾਂਦੀ 10 ਰੁਪਏ ਦੀ ਮਾਮੂਲੀ ਤੇਜ਼ੀ ਨਾਲ 45,010 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

 

ਵਿਦੇਸ਼ੀ ਬਾਜ਼ਾਰਾਂ ਚ ਸੋਮਵਾਰ ਨੂੰ ਸੋਨਾ ਇਕ ਮਹੀਨੇ ਦੀ ਵੱਡੀ ਗਿਰਾਵਟ ਤੋਂ ਬਾਅਦ 1,500 ਡਾਲਰ ਤੋਂ ਹੇਠਾਂ ਡਿੱਗ ਕੇ 1,495 ਡਾਲਰ ਪ੍ਰਤੀ ਟਰਾਅ ਓਂਸ ਰਹਿ ਗਿਆ ਸੀ। ਪਿਛਲੇ ਹਫ਼ਤੇ ਇਸਦੀ ਕੀਮਤ 6 ਸਾਲਾਂ ਦੇ ਉੱਚਲੇ ਪੱਧਰ ’ਤੇ 1,526 ਡਾਲਰ ਪ੍ਰਤੀ ਟਰਾਅ ਓਂਸ ਦੇ ਚੜ੍ਹ ਗਈ ਸੀ।

 

ਮਾਰਕੀਟ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਦੁਨੀਆ ਦੀਆਂ ਛੇ ਹੋਰ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਚ ਡਾਲਰ ਦਾ ਇੰਡੈਕਸ ਦੋ ਹਫਤਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਇਸ ਨਾਲ ਡਾਲਰ ਤੋਂ ਇਲਾਵਾ ਹੋਰ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨੇ ਦੀ ਦਰਾਮਦ ਮਹਿੰਗੀ ਹੋ ਗਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price reaches a record high