ਵਿਦੇਸ਼ੀ ਬਾਜ਼ਾਰ ਚ ਸੋਨੇ ਦੇ ਮੁੱਲ ਚ ਗਿਰਾਵਟ ਦਰਜ ਕੀਤੀ ਗਈ ਹੈ। ਵਿਸ਼ਵ ਪੱਧਰੀ ਮੁੱਲ ਮੁਤਾਬਕ ਸੋਨਾ ਹਾਜ਼ਿਰ 0.60 ਫੀਸਦ ਡਿੱਗ ਕੇ 1405.13 ਡਾਲਰ ਪ੍ਰਤੀ ਓਂਸ ਤੇ ਰਿਹਾ। ਸਤੰਬਰ ਦਾ ਅਮਰੀਕੀ ਸੋਨਾ ਵਾਇਦਾ 1.49 ਫੀਸਦ ਹੇਠਾਂ ਆ ਕੇ 1,405.10 ਡਾਲਰ ਪ੍ਰਤੀ ਓਂਸ ਤੇ ਰਿਹਾ।
ਵਿਸ਼ਵ ਪੱਧਰੀ ਕੀਮਤੀ ਧਾਤੂਆਂ ਚ ਗਿਰਾਵਟ ਰਹਿਣ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ ਚ ਵੀਰਵਾਰ ਨੂੰ ਸੋਨੇ ਦਾ ਮੁੱਲ ਵਧ ਗਿਆ। ਸੋਨਾ 15 ਰੁਪਏ ਵੱਧ ਕੇ 35,795 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਤੇ ਰਿਹਾ। ਇਸ ਦੇ ਨਾਲ ਹੀ ਚਾਂਦੀ ਦੇ ਮੁੱਲ ਵੱਡੀ ਗਿਰਾਵਟ ਆ ਗਈ। ਚਾਂਦੀ ਦਾ ਮੁੱਲ 590 ਰੁਪਏ ਡਿੱਗ ਕੇ 41,530 ਰੁਪਏ ਕਿਲੋ ਬੋਲਿਆ ਗਿਆ।
ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦੁਆਰਾ ਵਿਆਜ ਦਰਾਂ ਚ ਕੀਤੇ ਜਾਣ ਵਾਧੇ ਦੀ ਸੰਭਾਵਨਾ ਸਮਾਪਤ ਹੋਣ ਦੇ ਨਾਲ ਹੀ ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਨੂੰ ਘੱਟ ਕਰਨ ਦੇ ਟੀਚੇ ਨਾਲ ਹੋਈ ਬੈਠਕ ਬੇਸਿੱਟਾ ਰਹਿਣ ਕਾਰਨ ਕੀਮਤੀ ਧਾਤੂਆਂ ਅਤੇ ਕੱਚੇ ਤੇਲ ਚ ਗਿਰਾਵਟ ਦਰਜ ਹੋਈ ਹੈ।
.