ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਚੜ੍ਹੀਆ ਅਸਮਾਨੀਂ

ਸੋਨੇ ਦੀਆਂ ਕੀਮਤਾਂ ਚੜ੍ਹਿਆ ਅਸਮਾਨੀ

ਬਾਜ਼ਾਰ 'ਚ ਮਜ਼ਬੂਤ ​​ਰੁਝਾਨ ਦੇ ਦਰਮਿਆਨ ਸੋਨਾ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ 30 ਰੁਪਏ ਦੀ ਤੇਜ਼ੀ ਨਾਲ 32,650 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਿਆ। ਹਾਲਾਂਕਿ, ਇਸ ਦੇ ਉਲਟ ਉਦਯੋਗਿਕ ਇਕਾਈਆਂ ਵਿੱਚ ਮੰਗ ਘੱਟ ਹੋਣ ਕਾਰਨ ਚਾਂਦੀ ਕਮਜ਼ੋਰ ਰਹੀ, ਤੇ ਇਹ 40 ਰੁਪਏ ਟੁੱਟ ਕੇ 39,200 ਰੁਪਏ ਪ੍ਰਤੀ ਕਿਲੋ ਰਹਿ ਗਈ।

 

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮੰਗ ਵਧਣ ਕਾਰਨ ਕਾਰੋਬਾਰੀ ਧਾਰਨਾ ਸਕਾਰਾਤਮਕ ਬਣੀ ਰਹੀ। ਭਾਸ਼ਾ ਅਨੁਸਾਰ, ਨਿਊ ਯਾਰਕ 'ਚ ਸੋਨੇ ਦੀਆਂ ਕੀਮਤਾਂ 1,217.84 ਡਾਲਰ ਪ੍ਰਤੀ ਔਂਸ ਰਹੀਆਂ।ਦਿੱਲੀ ਸਰਾਫ਼ਾ ਬਾਜ਼ਾਰ 'ਚ 99.9 ਫੀਸਦੀ ਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ਕ੍ਰਮਵਾਰ 30 ਰੁਪਏ ਦੀ ਤੇਜ਼ੀ ਨਾਲ 32,650 ਰੁਪਏ ਤੇ 32500 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ।

 

ਹਾਲਾਂਕਿ ਅੱਠ ਗ੍ਰਾਮ ਦੀ ਗਿੰਨੀ ਦੀ ਕੀਮਤ 24,900 ਰੁਪਏ ਹੀ ਰਹੀ।ਪਿਛਲੇ ਹਫਤੇ 25 ਅਕਤੂਬਰ ਨੂੰ ਸੋਨਾ 32,625 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਨਾਲ ਛੇ ਸਾਲ ਦੇ ਸਭ ਤੋਂ ਉੱਚੇ ਸਤਰ 'ਤੇ ਪਹੁੰਚ ਗਿਆ ਸੀ। ਚਾਂਦੀ ਸਿੱਕਿਆਂ ਦੀ ਕੀਮਤ ਤੇਜ਼ੀ ਨਾਲ 76,000 ਰੁਪਏ ਤੇ  (ਬਿਕਵਾਲ) 77000 ਰੁਪਏ ਪ੍ਰਤੀ ਸੈਂਕੜਾਂ ਹੋ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gold price today daily update of the gold price in india