ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ 600 ਰੁਪਏ ਸਸਤਾ ਹੋਇਆ, ਚਾਂਦੀ 48 ਰੁਪਏ

ਸੋਨਾ 600 ਰੁਪਏ ਸਸਤਾ ਹੋਇਆ, ਚਾਂਦੀ 48 ਰੁਪਏ

ਵਿਸ਼ਵ ਪੱਧਰ ਉਤੇ ਕੀਮਤੀ ਵਸਤੂਆਂ ਵਿਚ ਆ ਰਹੀ ਗਿਰਾਵਟ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 600 ਰੁਪਏ ਡਿਗਕੇ 34870 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਅਤੇ ਚਾਦੀ 48 ਰੁਪਏ ਹੇਠਾਂ ਆ ਕੇ 38900 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਰਹੀ।

 

ਸਰਕਾਰ ਨੇ ਬਜਟ ਵਿਚ ਸੋਨੇ ਅਤੇ ਕੀਮਤੀ ਧਾਤੂਆਂ ਉਤੇ ਸੀਮਾ ਡਿਊਟੀ 10 ਫੀਸਤੀ ਤੋਂ ਵਧਾਕੇ 12.5 ਫੀਸਦੀ ਕਰ ਦਿੱਤੀ ਹੈ। ਇਸ ਨਾਲ ਸ਼ਨੀਵਾਰ ਨੂੰ ਸੋਨੇ ਵਿਚ 1300 ਰੁਪਏ ਦੀ ਜਬਰਦਸਤ ਤੇਜ਼ੀ ਆਈ ਸੀ। ਚਾਂਦੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਸੀ। ਵਿਦੇਸ਼ਾਂ ਵਿਚ ਮੰਗਲਵਾਰ ਨੂੰ ਪੀਲੀ ਧਾਤੂ ਵਿਚ ਗਿਰਾਵਟ ਦਰਜ ਕੀਤੀ ਗਈ।

 

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਨੂੰ ਸੋਨਾ ਹਾਜਿਰ 0.51 ਫੀਸਦੀ ਉਤਰਕੇ 1,388.60 ਡਾਲਰ ਪ੍ਰਤੀ ਔਂਸ ਉਤੇ ਰਿਹਾ। ਕੌਮਾਂਤਰੀ ਬਾਜ਼ਾਰ ਵਿਚ ਚਾਦੀ ਹਾਜ਼ਿਰ 0.26 ਫੀਸਦੀ ਹੇਠਾਂ ਆ ਕੇ 14.99 ਡਾਲਰ ਪ੍ਰਤੀ ਔਂਸ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold prices fell by Rs 600