ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੀਆਂ ਕੀਮਤਾਂ ’ਚ ਆਈ ਬੰਪਰ ਤੇਜ਼ੀ, ਚਾਂਦੀ ’ਚ ਵੀ ਹੋਇਆ ਸੁਧਾਰ

ਆਲ ਇੰਡੀਆ ਸਰਾਫਾ ਐਸੋਸੀਏਸ਼ਲ ਮੁਤਾਬਕ ਅੱਜ ਬੁੱਧਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਚ ਸੋਨੇ ਦੇ ਮੁੱਲ ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਚ ਸੋਨੇ ਦੀ ਕੀਮਤ ਚ ਅੱਜ 260 ਰੁਪਏ ਦੀ ਤੇਜ਼ੀ ਆਈ ਤੇ ਇਸਦਾ ਮੁੱਲ 34,380 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।

 

ਸੋਨੇ ਦੇ ਮੁੱਲ ਆਈ ਤੇਜ਼ੀ ਦੇ ਨਾਲ ਹੀ ਅੱਜ ਚਾਂਦੀ ਚ ਵੀ ਉਛਾਲ ਦੇਖਣ ਨੂੰ ਮਿਲਿਆ। ਚਾਂਦੀ ਅੱਜ 150 ਰੁਪਏ ਦੀ ਤੇਜ਼ੀ ਦੇ ਨਾਲ 38,650 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ। ਕਾਰੋਬਾਰੀਆ ਮੁਤਾਬਕ ਉਦਯੋਗਿਕ ਇਕਾਈਆਂ ਅਤੇ ਸਿੱਕਾ ਕਾਰੋਬਾਰੀਆਂ ਦੁਆਰਾ ਲਿਵਾਲੀ ਵੱਧਣ ਦੇ ਕਾਰਨ ਚਾਂਦੀ ਦੇ ਮੁੱਲ ਚ ਇਹ ਤੇਜ਼ੀ ਤੋਈ ਹੈ।

 

ਵਿ਼ਸ਼ਵ ਪੱਧਰੀ ਗੱਲ ਕਰੀਏ ਤਾਂ ਨਿਊਯਾਰਕ ਚ ਸੋਨੇ ਦਾ ਮੁੱਲ ਵਧਣ ਦੇ ਨਾਲ ਅੱਜ 1,425.95 ਡਾਲਰ ਪ੍ਰਤੀ ਔਂਸ ਤੇ ਆ ਗਿਆ। ਮੁਖ ਅਰਥਵਿਵਸਥਾ ਚ ਮੈਨੁਫੈਕਚਰਿੰਗ ਪੀਐਮਆਈ ਚ ਗਿਰਾਵਟ ਆਉਣ ਕਾਰਨ ਸੋਨੇ ਦੀ ਕੀਮਤਾਂ ਇਸ ਸਮੇਂ ਸੇਫ ਹੈਵਨ ਬਣੀਆਂ ਹੋਈਆਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold prices quickly bumper and improvements also in silver