ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਟੁੱਟਿਆ ਸੋਨਾ-ਚਾਂਦੀ ਦਾ ਭਾਅ

ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਟੁੱਟਿਆਂ ਸੋਨਾ-ਚਾਂਦੀ ਦਾ ਭਾਅ

ਸੋਨੇ ਦੀਆਂ ਕੀਮਤਾਂ 100 ਰੁਪਏ ਘੱਟ ਕੇ 31,250 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈਆਂ ਹਨ। ਸੋਨੇ ਦੀਆਂ ਕੀਮਤਾਂ ਵਿੱਚ ਸੋਨੇ ਦੀ ਮੰਗ ਘਟਣ ਕਾਰਨ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ ਦੌਰਾਨ ਸਿੱਕਾ ਨਿਰਮਾਤਾਵਾਂ ਦੀ ਮਜ਼ਬੂਤੀ ਅਤੇ ਉਦਯੋਗਿਕ ਗਾਹਕੀ ਵਿਚ ਗਿਰਾਵਟ ਕਾਰਨ ਚਾਂਦੀ ਦਾ ਭਾਅ 650 ਰੁਪਏ ਘੱਟ ਕੇ 37,700 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ।

 

ਵਿਸ਼ਲੇਸ਼ਕਾਂ ਨੇ ਕਿਹਾ ਕਿ ਤਿਉਹਾਰ ਤੋਂ ਪਹਿਲਾਂ ਸਥਾਨਕ ਮਾਰਕੀਟ ਵਿਚ ਰਿਟੇਲ ਜਵੇਹਰ ਦੀ ਮੰਗ ਠੀਕ-ਠਾਕ ਹੈ, ਪਰ ਸਰਾਫਾ ਵਪਾਰੀਆਂ ਨੇ ਆਪਣੀ ਖਰੀਦ ਘੱਟ ਕਰ ਲਈ ਹੈ। ਸੋਨੇ ਦੀ ਕੀਮਤ ਤੇ ਦੁਨੀਆ ਦੀਆਂ ਹੋਰ ਕਰੰਸੀਆਂ ਤੇ ਡਾਲਰ ਦੀ ਮਜ਼ਬੂਤੀ ਦਾ ਪ੍ਰਭਾਵ ਵੀ ਹੈ।

 

ਕੌਮਾਂਤਰੀ ਮੰਡੀਆਂ ਵਿੱਚ ਲੰਡਨ 'ਚ ਸੋਨਾ 1.90 ਡਾਲਰ ਵੱਧ ਕੇ 1,203.40 ਡਾਲਰ ਪ੍ਰਤੀ ਔਂਸ ਹੋ ਗਿਆ।  ਇਸ ਦੌਰਾਨ ਚਾਂਦੀ 0.01 ਡਾਲਰ ਦੀ ਗਿਰਾਵਟ ਨਾਲ 14.50 ਡਾਲਰ ਪ੍ਰਤੀ ਔਂਸ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold silver fall on weak global cues muted demand