ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖ਼ਬਰੀ: ਸੋਨਾ ਖਰੀਦਣ ਵਾਲਿਆਂ ਲਈ ਚੰਗਾ ਮੌਕਾ, ਡਿੱਗੀ ਕੀਮਤ

ਵਿਸ਼ਵ ਪੱਧਰ ਤੇ ਪੀਲੀ ਧਾਤੂ ਚ ਗਿਰਾਵਟ ਅਤੇ ਗਹਿਣਾ ਨਿਰਮਾਤਾਵਾਂ ਵਲੋਂ ਕਮਜ਼ੋਰ ਮੰਗ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਚ ਸੋਨਾਂ ਸੋਮਵਾਰ ਨੂੰ 200 ਰੁਪਏ ਤੋਂ ਡਿੱਗ ਕੇ ਲਗਭਗ ਅੱਧੇ ਮਹੀਨੇ ਦੇ ਹੇਠਲੇ ਪੱਧਰ 32,620 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ। ਚਾਂਦੀ ਵੀ 80 ਰੁਪਏ ਟੁੱਟ ਕੇ 38,100 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

 

ਵਿਦੇਸ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਸੋਨਾਂ ਇਕ ਹਫ਼ਤੇ ਦੇ ਹੇਠਲੇ ਪੱਧਰ ਤੇ ਆ ਗਿਆ। ਸੋਨਾ ਹਾਜ਼ਿਰ ਤਿੰਨ ਡਾਲਰ ਦੀ ਗਿਰਾਵਟ ਚ 1,287.15 ਡਾਲਰ ਪ੍ਰਤੀ ਔਂਸ ਵਿਕਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 5.10 ਡਾਲਰ ਕਮਜ਼ੋਰ ਹੋ ਕੇ 1,290.10 ਡਾਲਰ ਪ੍ਰਤੀ ਔਂਸ ਰਹਿ ਗਿਆ।

 

ਮਾਹਰਾਂ ਮੁਤਾਬਕ ਚੀਨ ਦੇ ਦਰਾਮਦ ਦੇ ਚੰਗੇ ਅੰਕੜੇ ਆਉਣ ਅਤੇ ਅਮਰੀਕਾ ਨਾਲ ਉਸ ਦੇ ਵਪਾਰਿਕ ਰਿਸ਼ਤਿਆਂ ਚ ਸੁਧਾਰ ਦੀ ਉਮੀਦ ਨਾਲ ਨਿਵੇਸ਼ਕਾਂ ਨੇ ਪੀਲੀ ਧਾਤੁ ਦੀ ਥਾਂ ਸ਼ੇਅਰ ਚ ਨਿਵੇਸ਼ ਕੀਤਾ। ਇਸ ਵਿਚ ਏਸ਼ੀਆਈ ਸ਼ੇਅਰ ਬਾਜ਼ਾਰ 9 ਮਹੀਨਿਆਂ ਦੇ ਸਿਖਰਲੇ ਪੱਧਰ ਤੇ ਪੁੱਜ ਗਿਆ ਤੇ ਸੋਨੇ ਤੇ ਦਬਾਅ ਰਿਹਾ। ਆਲਮੀ ਬਾਜ਼ਾਰ ਚ ਚਾਂਦੀ ਹਾਜ਼ਿਰ 14.93 ਡਾਲਰ ਪ੍ਰਤੀ ਔਂਸ ’ਤੇ ਬਣੀ ਰਹੀ।

 

ਚਾਂਦੀ ਦੀ ਉਦਯੋਗਿਕ ਮੰਗ ਕਮਜ਼ੋਰ ਰਹੀ। ਚਾਂਦੀ ਹਾਜ਼ਿਰ 80 ਰੁਪਏ ਟੁੱਟ ਕੇ 38,100 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ। ਇਹ 9 ਅਪ੍ਰੈਲ ਮਗਰੋਂ ਇਸ ਦਾ ਹੇਠਲਾ ਪੱਧਰ ਹੈ। ਚਾਂਦੀ ਵਾਇਦਾ 230 ਰੁਪਏ ਦੀ ਗਿਰਾਵਟ ਚ 36,990 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good chance for those who buy gold fall prices