ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ `ਤੇ ਟੈਕਸ ਚੋਰੀ ਕਰਨ ਦਾ ਦੋਸ਼

ਗੂਗਲ `ਤੇ ਟੈਕਸ ਚੋਰੀ ਕਰਨ ਦਾ ਦੋਸ਼

ਗੂਗਲ ਨੇ ਵਿਦੇਸ਼ੀ ਟੈਕਸਾਂ ਦਾ ਭੁਗਤਾਨ ਕਰਨ ਤੋਂ ਬਚਾਉਣ ਲਈ ਸਾਲ 2017 `ਚ 23 ਅਰਬ ਡਾਲਰ ਦੀ ਰਕਮ ਬਰਮੁਡਾ ਭੇਜ ਦਿੱਤੇ। ਇਕ ਨਵੀਂ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਬਰਮੁਡਾ ਉਤਰੀ ਅਟਲਾਟਿਕ ਮਹਾਸਾਗਰ ਸਥਿਤ ਟੈਕਸ ਮੁਕਤ ਦੀਪ ਹੈ। ਹਾਲਾਂਕਿ ਇਹ ਇਕ ਬ੍ਰਿਟਿਸ਼ ਪ੍ਰਵਾਸੀ ਖੇਤਰ ਹੈ, ਪ੍ਰੰਤੂ ਆਜ਼ਾਦ ਤੌਰ `ਤੇ ਇਕ ਦੇਸ਼ ਦੇ ਰੂਪ `ਚ ਹੈ।


ਡਚ ਚੈਂਬਰ ਆਫ ਕਾਮਰਸ ਨੂੰ ਸੌਪੇ ਗਏ ਦਸਤਾਵੇਜ ਅਨੁਸਾਰ ਗੂਗਲ ਨੇ ਇਹ ਕੰਮ ਗੂਗਲ ਨੀਦਰਲੈਂਡ ਹੋਲਡਿੰਗਜ਼ ਬੀਵੀ ਨਾਮ ਇਕ ਡਚ ਮੁਖੌਟਾ ਕੰਪਨੀ ਰਾਹੀਂ ਕੀਤਾ ਸੀ। ਇਹ ਰਕਮ ਇਸ ਕੰਪਨੀ ਰਾਹੀਂ ਸਾਲ 2016 `ਚ ਭੇਜੀ ਗਈ ਰਕਮ ਦੇ ਮੁਕਾਬਲੇ 4.5 ਅਰਬ ਡਾਲਰ ਜਿ਼ਆਦਾ ਸੀ।


ਗੂਗਲ ਨੇ ਇਸ ਕੰਮ ਲਈ ਕਰ  ਚੋਰੀ ਦੀ ਇਕ ਅੰਤਰਰਾਸ਼ਟਰੀ ਰਣਨੀਤੀ ਦੀ ਵਰਤੋਂ ਕੀਤੀ ਜਿਸ ‘ਡਬਲ ਆਯਰਿਸ਼, ਡਚ ਸੈਂਡਵਿਚ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਰਣਨੀਤੀ ਕੰਪਨੀਆਂ ਨੂੰ ਇਕ ਆਯਰਿਸ਼ ਕੰਪਨੀ ਰਾਹੀਂ ਕਿਸੇ ਡਚ ਕੰਪਨੀ ਵੱਲ ਫਿਰ ਉਸ ਤੋਂ ਬਰਮੁਡਾ ਵਰਗੇ ਕਰ ਮੁਕਤ ਸਥਾਨ (ਟੈਕਸ ਹੇਵੇਨ)  `ਚ ਸਥਿਤ ਹੋਰ ਆਯਰਿਸ਼ ਸਹਾਇਕ ਕੰਪਨੀ ਤੱਕ ਆਪਣਾ ਮੁਨਾਫਾ ਭੇਜਣ ਦੀ ਕਾਨੂੰਨੀ ਇਜ਼ਾਜਤ ਦਿੰਦੀ ਹੈ।


ਡਚ ਸਹਾਇਕ ਕੰਪਨੀ ਨੇ ਕੰਪਨੀ ਦੀ ਅਮਰੀਕਾ ਦੇ ਬਾਹਰ ਅਰਜਿਤ ਰਿਆਲਟੀ ਨੂੰ ਗੂਗਲ ਆਇਰਲੈਂਡ ਹੋਲਡਿੰਗਜ਼ ਨੂੰ ਭੇਜਿਆ। ਆਇਰਲੈਂਡ ਹੋਲਡਿੰਗ ਬਰਮੁਡ ਦੀ ਕੰਪਨੀ ਹੈ, ਜਿੱਥੇ ਕੰਪਨੀਆਂ ਕੋਈ ਆਮਦਨ ਟੈਕਸ ਨਹੀਂ ਦਿੰਦੀ।


ਇਸ ਕਦਮ ਨਾਲ ਗੂਗਲ ਨੂੰ ਅਮਰੀਕੀ ਆਮਦਨ ਟੈਕਸ ਦੇਣ ਤੋਂ ਮੁਕਤੀ ਮਿਲੀ। ਨਾਲ ਹੀ ਉਸ ਨੂੰ ਯੂਰੋਪ ਨਿਧੀਆ `ਤੇ ਵੀ ਟੈਕਸ ਦੇਣ ਤੋਂ ਰਾਹਤ ਮਿਲ ਗਈ। ਦਸਤਾਵੇਜ਼ ਮੁਤਾਬਕ ਗੂਗਲ ਨੀਦਰਲੈਂਡ ਹੋਲਡਿੰਗਜ ਬੀਵੀ ਨੇ ਸਾਲ 2017 `ਚ ਨੀਦਰਲੈਂਡ `ਚ ਟੈਕਸ ਦੇ ਤੌਰ `ਤੇ 38 ਲੱਖ ਡਾਲਰ ਦਾ ਭੁਗਤਾਨ ਕੀਤਾ, ਜੋ 1.55 ਕਰੋੜ ਡਾਲਰ ਦੇ ਸਕਲ ਲਾਭ ਦਿਖਾਇਆ।


ਗੂਗਲ ਨੇ ਫੌਕਸ ਬਿਜਨੈਸ ਨੂੰ ਦਿੱਤੇ ਇਕ ਬਿਆਨ `ਚ ਕਿਹਾ ਅਸੀਂ ਪਿਛਲੇ 10 ਸਾਲ `ਚ 26 ਫੀਸਦੀ ਦੀ ਵਿਸ਼ਵ ਪ੍ਰਭਾਵੀ ਕਰ ਦਰ ਦਾ ਭੁਗਤਾਨ ਕੀਤਾ ਹੈ। ਸਾਲ 2017 ਅਤੇ ਇਸ ਤੋਂ ਪਹਿਲਾਂ ਦੇ ਸਾਰੇ ਵਿਦੇਸ਼ੀ ਮੁਨਾਫੇ, ਬੇਸ਼ੱਕ ਉਹ ਕਿਤੇ ਵੀ ਹਾਸ਼ਲ ਕੀਤੇ ਗਏ ਅਮਰੀਕਾ `ਚ ਕਾਰਪੋਰੇਟ ਕਰ ਦੇ ਅਧੀਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google accused of stealing Tax 23 billion dollars sent to Bermuda Island