ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਨੂੰ ਲੱਗੇਗਾ 373 ਅਰਬ ਦਾ ਜੁਰਮਾਨਾ !

ਗੂਗਲ ਨੂੰ ਲੱਗੇਗਾ 373 ਅਰਬ ਦਾ ਜੁਰਮਾਨਾ !

ਯੂਰਪੀ ਸੰਘ ਨੇ ਗੂਗਲ 'ਤੇ ਬਾਜ਼ਾਰ 'ਚ ਆਪਣੀ ਤਾਕਤ ਦਾ ਨਾਜਾਇਜ਼ ਫਾਇਦਾ ਚੁੱਕਣ ਦਾ ਦੋਸ਼ ਲਗਾਇਆ ਹੈ। ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੁਆਰਾ ਦੂਜੀ ਕੰਪਨੀਆਂ ਨੂੰ ਕਿਨਾਰੇ ਕਰਨ ਦੇ ਦੋਸ਼ 'ਚ ਉਹ ਗੂਗਲ 'ਤੇ ਰਿਕਾਰਡ 373 ਅਰਬ ਰੁਪਏ ਦਾ ਜੁਰਮਾਨਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ। 

 

ਯੂਰਪੀ ਸੰਘ ਦੀ ਮੁਕਾਬਲੇਬਾਜ਼ ਕਮਿਸ਼ਨਰ ਮਾਰਗਰੇਟ ਵੈਸਟਗਰ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਮੰਗਲਵਾਰ ਰਾਤ ਫ਼ੋਨ 'ਤੇ ਕਾਰਵਾਈ ਦੀ ਅਗਲੇਰੀ ਜਾਣਕਾਰੀ ਦਿੱਤੀ ਹੈ। 

 

ਯੂਰਪੀ ਸੂਤਰਾਂ ਮੁਤਾਬਕ ਇਹ ਜੁਮਾਨਾ 761 ਅਰਬ ਰੁਪਏ ਤੱਕ ਜਾ ਸਕਦਾ ਹੈ।ਨਿਯਮਾਂ ਮੁਤਾਬਕ ਗੂਗਲ 'ਤੇ ਮੂਲ ਕੰਪਨੀ ਅਲਫਾਬੇਟ ਦੇ ਸਾਲਾਨਾ ਰੈਵਨਿਊ ਦੇ 10 ਫੀਸਦੀ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ।

 

ਅਲਫਾਬੇਟ ਦਾ ਰੈਵਨਿਊ 2017 'ਚ 110.90 ਅਰਬ ਡਾਲਰ ਰਿਹਾ ਸੀ। ਯੂਰਪੀ ਸੰਘ ਦੇ ਨਵੇਂ ਸੀਕਰੇਸੀ ਕਾਨੂੰਨ ਜੀਡੀਪੀਆਰ ਦੀ ਉਲੰਘਣਾ 'ਤੇ ਫ਼ੇਸਬੁੱਕ ਅਤੇ ਉਸਦੀ ਕੰਪਨੀ ਵੱਟਸਐਪ ਨਾਲ ਇੰਸਟਰਾਗ੍ਰਾਮ 'ਤੇ ਵੀ ਜੁਰਮਾਨਾ ਲੱਗ ਸਕਦਾ ਹੈ। ਫ਼ੇਸਬੁੱਕ 'ਤੇ 111 ਅਰਬ ਰੁਪਏ ਤੋਂ ਜਿ਼ਆਦਾ ਰਕਮ ਦਾ ਜੁਰਮਾਨਾ ਲੱਗ ਸਕਦਾ ਹੈ।

 

ਯੂਰਪੀ ਸੰਘ ਨੇ 25 ਮਈ ਤੋਂ ਜੀਡੀਪੀਆਰ ਐਕਟ ਲਾਗੂ ਕੀਤਾ ਹੈ ਜਿਸ 'ਚ ਇੰਟਰਨੈੱਟ ਯੂਜ਼ਰਾਂ ਨੂੰ ਉਨ੍ਹਾਂ ਦੀ ਨਿਜੀ ਜਾਣਾਕਾਰੀ ਤੇ ਪੂਰਾ ਅਧਿਕਾਰ ਦਿੱਤਾ ਗਿਆ ਹੈ। ਕੰਪਨੀਆਂ ਬਿਨਾ ਇਜਾਜ਼ਤ ਯੂਜ਼ਰ ਦੇ ਡਾਟਾ ਦਾ ਵਪਾਰਕ ਵਰਤੋਂ ਨਹੀਂ ਕਰ ਸਕਦੀ। 

 

ਭਾਰਤ 'ਚ ਇੰਟਰਨੈੱਟ ਯੂਜ਼ਰ ਨੂੰ ਉਨ੍ਹਾਂ ਦੇ ਡਾਟਾ ਦੀ ਵਰਤੋਂ 'ਤੇ ਅਧਿਕਾਰ ਦੇਣ ਦੀ ਮੰਗ ਤੇਜ਼ ਹੋ ਗਈ ਹੈ। ਦੂਰਸੰਚਾਰ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਵੀ ਇਸਦਾ ਪੱਖ ਲਿਆ ਹੈ, ਇਸ ਨਾਲ ਜੁੜੇ ਕਾਨੂੰਨ 'ਤੇ ਕੰਮ ਜਾਰੀ ਹੈ।   

 

ਦੋਸ਼ ਹੈ ਕਿ ਗੂਗਲ ਨੇ ਸੈਮਸੰਗ ਅਤੇ ਹਵਾਈ ਵਰਗੀਆਂ ਸਮਾਰਟਫ਼ੋਨ ਨਿਰਮਾਤਾ ਕੰਪਨੀਆਂ ਨੂੰ ਉਨ੍ਹਾਂ ਦੇ ਫ਼ੋਨ 'ਚ ਸਰਚ ਇੰਜਣ ਗੂਗਲ ਕਰੋਮ ਸਣੇ ਉਸਦੀਆਂ ਕਈਆਂ ਐਪਾਂ ਨੂੰ ਪ੍ਰੀ ਇੰਸਟਾਲ ਕਰਨ ਲਈ ਮਜਬੂਰ ਕੀਤਾ।ਇਸ ਲਈ ਪੈਸੇ ਵੀ ਦਿੱਤੇ ਗਏ। ਇਸ ਨਾਲ ਦੂਜੀ ਕੰਪਨੀਆਂ ਨੂੰ ਨੁਕਸਾਨ ਹੋਇਆ।

 

ਅਪ੍ਰੈਲ 'ਚ ਸਿ਼ਕਾਇਤ ਦਰਜ ਕਰਵਾਈ ਗਈ ਸੀ ਕਿ ਗੂਗਲ ਫ਼ੋਨ ਨਿਰਮਾਤਾਵਾਂ ਨੂੰ ਅਜਿਹੇ ਫ਼ੋਨ ਵੇਚਣ ਤੋਂ ਰੋਕਣ ਰਿਹਾ ਹੈ ਜਾਂ ਹੇਰਾਫੇਰੀ ਕਰ ਰਿਹਾ ਹੈ, ਜਿਨ੍ਹਾਂ 'ਚ ਐਂਡਰਾਇਡ ਆਪ੍ਰੇਟਿੰਗ ਸਿਸਟਮ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google will penalize 373 billion