ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : Income Tax ਰੀਫੰਡ ਦੇ ਨਾਮ ’ਤੇ ਆ ਰਹੇ ਨੇ ਅਜਿਹੇ ਐਸਐਮਐਸ

ਸਾਵਧਾਨ : Income Tax ਰੀਫੰਡ ਦੇ ਨਾਮ ’ਤੇ ਆ ਰਹੇ ਨੇ ਅਜਿਹੇ ਐਸਐਮਐਸ

ਡਿਜੀਟਨ ਲੈਣ ਦੇਣ ਦੇ ਨਾਲ ਧੋਖਾਧੜੀ ਵੀ ਤੇਜ਼ੀ ਨਾਲ ਵਧ ਰਹੀ ਹੈ। ਹੈਕਰ ਹੁਣ ਇਨਕਮ ਟੈਕਸ ਵਿਭਾਗ ਦੇ ਨਾਮ ਰਿਫੰਡ ਦਾ ਫਰਜੀ ਮੇਲ ਭੇਜਕੇ ਕਰਦਾਤਾਵਾਂ ਦੇ ਖਾਤੇ ਤੋਂ ਰਕਮ ਗਾਇਬ ਕਰ ਰਹੇ ਹਨ।

 

ਅਜਿਹੇ ਵਿਚ ਅੱਖਾਂ ਬੰਦ ਕਰਕੇ ਐਸਐਮਐਸ ਜਾਂ ਈਮੇਲ ਦਾ ਜਵਾਬ ਦੇਣਾ ਤੁਹਾਡੀ ਪ੍ਰੇਸ਼ਾਨੀ ਕਾਰਨ ਬਣ ਸਕਦਾ ਹੈ। ਕਿਸੇ ਵੀ ਈਮੇਲ ਉਤੇ ਅਕਾਉਂਟ ਨੰਬਰ, ਪੈਨ ਅਤੇ ਹੋਰ ਗੁਪਤ ਜਾਣਕਾਰੀ ਕਦੇ ਨਾ ਦਿਓ। ਆਮ ਤੌਰ ਉਤੇ ਰਿਟਰਨ ਭਰਨ ਅਤੇ ਰਿਫੰਡ ਪ੍ਰੋਸੇਸ ਦਾ ਐਸਐਮਐਸ ਭੇਜਿਆ ਜਾਂਦਾ ਹੈ। ਪ੍ਰੰਤੂ ਹੈਕਰ ਐਸਐਮਐਸ ਵਿਚ ਵੀ ਲਿੰਕ ਭੇਜਕੇ ਜਾਣਕਾਰੀ ਮੰਗਦੇ ਹਨ।

 

  1. ਵੈਬਸਾਈਟ ਤੋਂ ਪੁਸ਼ਟੀ ਜ਼ਰੂਰ ਕਰੋ ਜਦੋਂ ਵੀ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ www.incometaxindia.gov.in ਜਾਂ www.incometaxindiaefiling.gov.in ਖੋਲਦੇ ਹੋ ਤਾਂ ਸਭ ਤੋਂ ਪਹਿਲਾਂ ਫਰਜੀ ਈਮੇਲ ਤੋਂ ਸਾਵਧਾਨ ਕਰਨ ਦੀ ਸੂਚਨਾ ਦਿਖਾਈ ਦਿੰਦੇ ਹੈ। ਇਨਕਮ ਟੈਕਸ ਵਿਭਾਗ ਤੋਂ ਮਿਲਦੀ ਜੁਲਦੀ –ਵੈਬਸਾਈਟ ਰਾਹੀਂ ਜੇਕਰ ਕੋਈ ਈਮੇਲ ਜਾਂ ਐਸਐਮਐਸ ਰੀਫੰਡ ਦੇਣ ਲਈ ਕੀਤਾ ਜਾਂਦਾ ਹੈ ਤਾਂ ਸਾਵਧਾਨ ਹੋ ਜਾਓ। ਇਸ ਤਰ੍ਹਾਂ ਦੀ ਈਮੇਲ ਵਿਚ ਖਪਤਕਾਰ ਤੋਂ ਉਸਦੇ ਪੈਨ, ਆਧਾਰ ਨੰਬਰ, ਖਾਤਾ ਨੰਬਰ, ਮੋਬਾਇਲ ਨੰਬਰ ਅਤੇ ਜਨਮ ਮਿਤੀ ਦੇ ਨਾਲ ਖਪਤਕਾਰ ਆਈਡੀ ਅਤੇ ਪਾਸਵਾਰਡ ਮੰਗੇ ਜਾਂਦੇ ਹਨ। ਜਿਵੇਂ ਹੀ ਈਮੇਲ ਉਤੇ ਇਯਦੀ ਜਾਣਕਾਰੀ ਦਿੰਦੇ ਹਨ ਧੋਖਾਧੜੀ ਕਰਨ ਵਾਲੇ ਇਨ੍ਹਾਂ ਸੁਚਨਾਵਾਂ ਦੀ ਵਰਤੋਂ ਕਰਕੇ ਖਾਤੇ ਵਿਚੋਂ ਰਕਮ ਗਾਇਬ ਕਰ ਸਕਦੇ ਹਨ।
  2. ਈਮੇਲ ਫਰਜੀ ਹੋਣ ਸਬੰਧੀ ਜੇਕਰ ਸ਼ੱਕ ਹੋਵੇ ਤਾਂ ਵਿਭਾਗ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਯ ਲਈ ਉਸ ਵੈਬਸਾਈਟ ਦਾ ਯੂਆਰਐਲ ਅਤੇ ਈਮੇਲ ਵਿਭਾਗ ਨੁੰ phishing@incometax.gov.in  ਉਤੇ ਮੇਲ ਕੀਤਾ ਜਾ ਸਕਦਾ। ਈਮੇਲ ਦਾ ਇਕ ਪ੍ਰਿੰਟ ਵੀ ਆਪਣੇ ਕੋਲ ਸਬੂਤ ਦੇ ਤੌਰ ਉਤੇ ਰੱਖ ਲਓ।
  3. ਈਮੇਲ ਉਤੇ ਜਾਣਕਾਰੀ ਮੰਗਣਾ ਖਤਰੇ ਦੀ ਘੰਟੀ ਇਨਕਮ ਟੈਕਸ ਵਿਭਾਗ ਵੱਲੋਂ ਜੋ ਈਮੇਲ ਜਾਂ ਐਸਐਮਐਸ ਆਉਣੇ ਹਨ ਉਹ ਕੰਪਿਊਟਰ ਨਿਰਦੇਸ਼ਤ (ਆਟੋ ਜਨਰੇਟੇਡ) ਹੁੰਦੇ ਹਨ। ਉਸ ਵਿਚ ਖਪਤਕਾਰ ਨੂੰ ਕੋਈ ਜਵਾਬ ਦੇਣ ਦੀ ਜ਼ਰੂਰਤ ਅਤੇ ਵਿਕਲਪ ਵੀ ਨਹੀਂ ਹੁੰਦਾ। ਅਜਿਹੇ ਈਮੇਲ ਦਾ ਜਵਾਬ ਦੇਣ ਦਾ ਈਮੇਲ ਦੇ ਲਿੰਕ ਉਤੇ ਕਲਿਕ ਕਰਨ ਤੋਂ ਪਰਹੇਜ ਕਰੋ। ਨਾਲ ਹੀ ਉਸ ਦੇ ਨਾਲ ਕੋਈ ਫਾਈਲ ਹੈ ਤਾਂ ਉਸ ਨੂੰ ਵੀ ਖੋਲ੍ਹਣ ਤੋਂ ਬਚੋ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:got income tax refund SMS be alert it can be a fraud sms