ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਸਰਕਾਰ ਸ਼ੁਰੂ ਕਰਨ ਲੱਗੀ ਕੇਰਲਾ ਬੈਂਕ, RBI ਤੋਂ ਮਿਲੀ ਮਨਜ਼ੂਰੀ

ਕੇਰਲ ਸਰਕਾਰ ਨੂੰ ਆਰਬੀਆਈ ਤੋਂ ਬੈਂਕ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਸੂਬਾ ਸਰਕਾਰ ਹੁਣ ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਮਿਲਾ ਸਕਦੀ ਹੈ ਅਤੇ ਆਪਣਾ ਬੈਂਕ ਸ਼ੁਰੂ ਕਰ ਸਕਦੀ ਹੈ। ਪ੍ਰਸਤਾਵ ਦੇ ਤਹਿਤ ਕੇਰਲਾ ਬੈਂਕ ਸੂਬੇ ਦਾ ਸਭ ਤੋਂ ਵੱਡਾ ਬੈਂਕਿੰਗ ਨੈਟਵਰਕ ਬਣ ਜਾਵੇਗਾ।

 

ਆਰਬੀਆਈ ਦੀ ਮਨਜ਼ੂਰੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਕੇਰਲ ਬੈਂਕ ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਸੂਬੇ ਦੇ ਸਹਿਕਾਰੀ ਬੈਂਕਾਂ ਚ ਮਿਲਾ ਕੇ ਬਣਾਇਆ ਜਾਵੇਗਾ।

 

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਸੂਬੇ ਦੇ ਵਿਕਾਸ ਚ ਤੇਜ਼ੀ ਆਉਣ ਦੀ ਉਮੀਦ ਹੈ। ਸਰਕਾਰ ਇਸ ਵਿੱਚ 13 ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਮਿਲਾਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government of Kerala has got permission from RBI to start a bank