ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਤੋਂ ਪਹਿਲਾਂ ਟੈਕਸ-ਦਾਤਾਵਾਂ ਨੂੰ ਸਰਕਾਰ ਵੱਡਾ ਤੋਹਫਾ ਦੇਣ ਦੀ ਤਿਆਰੀ ’ਚ

ਮੋਦੀ ਸਰਕਾਰ ਦੇਸ਼ ਦੇ ਟੈਕਸਦਾਤਾਵਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਰਾਹਤ ਦੇ ਸਕਦੀ ਹੈ। ਇਹ ਰਾਹਤ ਟੈਕਸ ਸਲੈਬ ਦੇ ਮਾਮਲੇ ਵਿਚ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਆਮਦਨੀ 'ਤੇ 20 ਫੀਸਦ ਟੈਕਸ ਘਟਾ ਕੇ 10 ਫੀਸਦ ਕਰਨ ਦੀ ਸੰਭਾਵਨਾ ਹੈ।

 

ਇਸ ਦੇ ਅਗਲੇ ਸਲੈਬ ਚ 10 ਲੱਖ ਰੁਪਏ ਤੋਂ ਵੱਧ ਕਮਾਉਣ ਵਾਲੇ ਟੈਕਸ-ਦਾਤਾ ਹਨ, ਜਿਨ੍ਹਾਂ ਨੂੰ 30 ਫੀਸਦ ਦੇ ਹਿਸਾਬ ਨਾਲ ਟੈਕਸ ਲਗਾਇਆ ਜਾਂਦਾ ਹੈ ਤੇ ਇਸ ਨੂੰ ਘਟਾ ਕੇ 25 ਫੀਸਦ ਕਰਨ ਦੀ ਸੰਭਾਵਨਾ ਹੈ। 2 ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਲੋਕਾਂ ’ਤੇ 35 ਫੀਸਦ ਟੈਕਸ ਲਗਾਉਣ ਦੀ ਸਲਾਹ ਦਿੱਤੀ ਗਈ ਹੈ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ ਕੇਂਦਰ ਸਰਕਾਰ ਸੈੱਸ ਅਤੇ ਸਰਚਾਰਜ ਨੂੰ ਹਟਾਉਣ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੁਆਰਾ ਟੈਕਸ ਛੋਟ ਦੇ ਕੁਝ ਹੋਰ ਵਿਕਲਪਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਫੈਸਲਾ ਲੈਂਦੇ ਸਮੇਂ ਸਰਕਾਰ ਸਿੱਧੇ ਟੈਕਸ ਕੋਡ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖੇਗੀ। 19 ਅਗਸਤ ਨੂੰ ਡੀਟੀਸੀ ਨੇ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਸੀ।

 

ਪੈਨਲ ਨੇ ਸੁਝਾਅ ਦਿੱਤਾ ਹੈ ਕਿ 5 ਲੱਖ ਤੋਂ 10 ਲੱਖ ਰੁਪਏ ਦੀ ਆਮਦਨੀ ‘ਤੇ 10 ਫ਼ੀਸਦੀ ਟੈਕਸ ਲਗਾਇਆ ਜਾ ਸਕਦਾ ਹੈ, ਜੋ ਇਸ ਵੇਲੇ 20 ਫੀਸਦ ਹੈ।

 

ਸਰਕਾਰ ਦਾ ਉਦੇਸ਼ ਖਪਤ ਨੂੰ ਉਤਸ਼ਾਹਤ ਕਰਕੇ ਵਿਕਾਸ ਨੂੰ ਵਧਾਉਣਾ ਹੈ। ਅਧਿਕਾਰੀ ਪੁਰਾਣੇ ਆਮਦਨ ਟੈਕਸ ਕਾਨੂੰਨਾਂ ਨੂੰ ਸੌਖਾ ਬਣਾਉਣ ਅਤੇ ਟੈਕਸ ਦਰਾਂ ਨੂੰ ਤਰਕਸ਼ੀਲ ਬਣਾਉਣ ਵੱਲ ਕੰਮ ਕਰ ਰਹੇ ਹਨ। ਡਾਇਰੈਕਟ ਟੈਕਸ ਕੋਡ ਲਈ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਰਿਪੋਰਟ ਤਿਆਰ ਕੀਤੀ ਗਈ ਹੈ, ਜੋ 19 ਅਗਸਤ ਨੂੰ ਦਾਖਲ ਕੀਤੀ ਗਈ ਸੀ।

 

ਸਰਕਾਰ ਫੈਸਲਾ ਲੈਂਦੇ ਸਮੇਂ ਡਾਇਰੈਕਟ ਟੈਕਸ ਕੋਡ ਬਾਰੇ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖੇਗੀ। ਟਾਸਕ ਫੋਰਸ ਨੇ ਹਾਲ ਹੀ ਵਿੱਚ ਰਿਪੋਰਟ ਸਰਕਾਰ ਨੂੰ ਸੌਂਪੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government prepares big gift to taxpayers before Diwali