ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨੇ ਜੀਪੀਐਫ ਉਤੇ ਘਟਾਈ ਵਿਆਜ ਦਰ

ਸਰਕਾਰ ਨੇ ਜੀਪੀਐਫ ਉਤੇ ਘਟਾਈ ਵਿਆਜ ਦਰ

ਸਰਕਾਰ ਨੇ ਜਨਰਲ ਪ੍ਰੋਵੀਡੈਂਟ ਫੰਡ (ਜੀਪੀਐਫ) ਦੀ ਵਿਆਜ ਦਰ ਵਿਚ ਕਟੌਤੀ ਕਰ ਦਿੱਤੀ ਹੈ। ਸਰਕਾਰ ਨੇ ਜੀਪੀਐਫ ਉਤੇ ਜੁਲਾਈ–ਸਤੰਬਰ ਲਈ ਵਿਆਜ ਦਰ ਨੂੰ 7.9 ਫੀਸਦੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਤਿਮਾਹੀ ਵਿਚ ਜੀਪੀਐਫ ਵਿਆਜ ਦਰ 8 ਫੀਸਦੀ ਸੀ। ਇਹ ਵਿਆਜ ਦਰ ਕੇਂਦਰ ਸਰਕਾਰ ਦੇ ਕਰਮਚਾਰੀਆਂ, ਰੇਲਵੇ ਅਤੇ ਰੱਖਿਆ ਬਲਾਂ ਦੇ ਫੰਡ ਉਤੇ ਲਾਗੂ ਹੋਵੇਗੀ।

 

ਵਿੱਤ ਮੰਤਰਾਲੇ ਵੱਲੋ਼ ਜਾਰੀ ਇਕ ਅਧਿਸੂਚਨਾ ਵਿਚ ਕਿਹਾ ਹੈ ਕਿ ਜਨਰਲ ਪ੍ਰੋਵੀਡੇਂਟ ਫੰਡ ਅਤੇ ਇਸ ਤਰ੍ਹਾਂ ਦੇ ਹੋਰ ਫੰਡ ਉਤੇ 1 ਜੁਲਾਈ 2019 ਤੋਂ 30 ਸਤੰਬਰ 2019 ਤੱਕ ਵਿਆਜ ਦਰ 7.9 ਫੀਸਦੀ ਹੋਵੇਗੀ। ਇਹ ਦਰ ਇਕ ਜੁਲਾਈ 2019 ਤੋਂ ਲਾਗੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt decrease interest rate on general provident fund