ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਕੰਪਨੀ BSNL ਅਤੇ MTNL ਮੁਲਾਜ਼ਮ ਕੱਢਣ ਦੀ ਤਿਆਰੀ ’ਚ

ਸਰਕਾਰੀ ਕੰਪਨੀ BSNL ਅਤੇ MTNL ਮੁਲਾਜ਼ਮ ਕੱਢਣ ਦੀ ਤਿਆਰੀ ’ਚ

ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੀ ਕਵਾਇਦ ਦੇ ਤਹਿਤ ਵੱਡੇ ਪੈਮਾਨੇ ਉਤੇ ਕਰਮਚਾਰੀਆਂ ਦੀ ਛਾਂਟੀ ਹੋ ਸਕਦੀ ਹੈ। ਕੰਪਨੀ ਬੋਰਡ ਨੇ ਇਸ ਲਈ ਕਰਮਚਾਰੀਆਂ ਨੂੰ ਸਵੈਇਛੁੱਕ ਸੇਵਾ ਮੁਕਤੀ ਦੀ ਪੇਸ਼ਕਸ਼ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਦੂਰ ਸੰਚਾਰ ਮੰਤਰਾਲਾ ਇਸ ਪ੍ਰਸਤਾਵ ਉਤੇ ਕੈਬਨਿਟ ਨੋਟ ਲਿਆਉਣ ਲਈ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗਣ ਦੀ ਤਿਆਰੀ ਕਰ ਰਿਹਾ ਹੈ।

 

ਸਰਕਾਰ ਦੇ ਇਕ ਉਚ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਬੀਐਸਐਨਐਲ ਅਤੇ ਐਮਟੀਐਨਐਲ ਦੇ 50 ਸਾਲ ਤੋਂ ਉਪਰ ਦੇ ਕਰਮਚਾਰੀਆਂ ਲਈ ਵੀਆਰਐਸ ਦੀ ਸਿਫਾਰਸ਼ ਹੋਵੇਗੀ।

 

ਬੀਐਸਐਨਐਲ ਦੇ ਕਰਮਚਾਰੀਆਂ ਦੀ ਗਿਣਤੀ 1.76 ਲੱਖ ਜਦੋਂ ਕਿ ਐਮਟੀਐਨਐਲ ਵਿਚ 22,000 ਕਰਮਚਾਰੀ ਹਨ। ਪੰਜ ਸਾਲ ਵਿਚ ਐਮਟੀਐਨਐਲ ਦੇ 16000 ਅਤੇ ਬੀਐਸਐਨਐਲ ਦੇ 50 ਫੀਸਦੀ ਕਰਮਚਾਰੀ ਸੇਵਾ ਮੁਕਤ ਹੋਣਗੇ।

ਦੋਵੇਂ ਦੂਰਸੰਚਾਰ ਕੰਪਨੀਆਂ ਨੇ ਕਰਮਚਾਰੀਆਂ ਨੂੰ ਗੁਜਰਾਤ ਮਾਡਲ ਦੇ ਆਧਾਰ ਉਤੇ ਵੀਆਰਐਸ ਦੇਣ ਦੀ ਅਪੀਲ ਕੀਤੀ ਹੈ। ਇਸ ਤਹਿਤ ਕਰਮਚਾਰੀਆਂ ਨੂੰ ਪੂਰਾ ਕੀਤੇ ਗਏ ਹਰੇਕ ਸੇਵਾ ਸਾਲ ਲਈ 35 ਦਿਨ ਅਤੇ ਬਚੇ ਹੋਏ ਸੇਵਾ ਸਾਲ ਲਈ 25 ਦਿਨ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ।

 

ਐਮਟੀਐਨਐਲ ਦੇ ਮਾਮਲੇ ਵਿਚ ਵੇਤਨ ਅਨੁਪਾਤ 90 ਫੀਸਦੀ ਪਹੁੰਚ ਗਿਆ ਹੈ, ਜਦੋਂਕਿ ਬੀਐਸਐਨਐਲ ਦੇ ਮਾਮਲੇ ਵਿਚ ਇਹ ਕਰੀਬ 60 ਤੋਂ 70 ਫੀਸਦੀ ਹੈ। ਇਸ ਯੋਜਨਾ ਵਿਚ ਕਿੰਨੇ ਕਰਮਚਾਰੀ ਆਉਣਗੇ, ਅਧਿਕਾਰੀਆਂ ਨੇ ਕਿਹਾ ਕਿ 50 ਸਾਲ ਤੋਂ ਉਪਰ ਦੇ ਸਾਰੇ ਕਰਮਚਾਰੀਆ ਜਾਣਗੇ।

 

ਵੇਤਨ ਖਰਚ ਵਧਕੇ 90 ਫੀਸਦੀ ਤੱਕ ਪਹੁੰਚਿਆ

 

ਬੀਐਸਐਨਐਲ ਅਤੇ ਐਮਟੀਐਨਐਲ ਲਈ ਵੀਆਰਐਸ ਨਾਲ ਕ੍ਰਮਵਾਰ : 6,365 ਕਰੋੜ ਰੁਪਏ ਅਤੇ 2120 ਕਰੋੜ ਰੁਪਏ ਤੱਕ ਦਾ ਪ੍ਰਭਾਵ ਪੈ ਸਕਦਾ ਹੈ। ਵਿਭਾਗ ਵੀਆਰਐਸ ਦੇ ਵਿੱਤ ਪੋਸ਼ਣ ਲਈ 10 ਸਾਲ ਦਾ ਬਾਂਡ ਜਾਰੀ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:govt telecom companies MTNL and BSNL will sort employees